ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਨਵੰਬਰ
ਇੱਥੋਂ ਦੇ ਮੰਡੀ ਬਰੀਵਾਲਾ ਵਿੱਚ ਇਕ ਰਾਈਸ ਮਿੱਲ ਨੂੰ ਖੁਰਾਕ ਸਪਲਾਈ ਵਿਭਾਗ ਪੰਜਾਬ ਨੇ ਤਿੰਨ ਸਾਲ ਲਈ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ। ਇਹ ਕਾਰਵਾਈ ਮਿੱਲ ਵਿੱਚ ਝੋਨੇ ਦੀਆਂ ਰੱਖੀਆਂ ਬੋਰੀਆਂ ਘੱਟ ਨਿਕਲਣ ਮਗਰੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਖੁਰਾਕ ਸਪਲਾਈ ਵਿਭਾਗ ਵੱਲੋਂ ਮੰਡੀ ਬਰੀਵਾਲਾ ਸਥਿਤ ਚੌਲ ਮਿੱਲ ਵਿੱਚ ਰੱਖੇ ਸਟਾਕ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਮਿੱਲ ਵਿੱਚ ਝੋਨੇ ਦੀਆਂ 8 ਹਜ਼ਾਰ ਬੋਰੀਆਂ ਘੱਟ ਨਿਕਲੀਆਂ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਬੋਰੀਆਂ ਵਿੱਚ ਲਗਪਗ ਤਿੰਨ ਹਜ਼ਾਰ ਕੁਇੰਟਲ ਝੋਨਾ ਸੀ, ਜਿਸ ਦੀ ਸਰਕਾਰੀ ਕੀਮਤ 75 ਲੱਖ ਰੁਪਏ ਬਣਦੀ ਹੈ| ਖੁਰਾਕ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਰਾਈਸ ਮਿੱਲ ਨੂੰ ਬਲੈਕ ਲਿਸਟ ਕਰਨ ਸਬੰਧੀ ਫ਼ੈਸਲਾ ਜ਼ਿਲ੍ਹਾ ਅਲਾਟਮੈਂਟ ਕਮੇਟੀ ਵੱਲੋਂ ਕੀਤਾ ਗਿਆ ਹੈ| ਅਧਿਕਾਰੀ ਮੁਤਾਬਕ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।