ਪੱਤਰ ਪ੍ਰੇਰਕ
ਨਵਾਂਸ਼ਹਿਰ, 4 ਫਰਵਰੀ
ਥਾਣਾ ਸਿਟੀ ਨੇ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਬਸਪਾ ਦੀ ਦਾਅਵੇਦਾਰੀ ਲਈ ਕਥਿਤ ਜਾਅਲੀ ਕਾਗਜ਼ ਲਾਉਣ ਦੇ ਦੋਸ਼ ਹੇਠ ਦਰਜ ਕੀਤੇ ਧੋਖੇਧੜੀ ਦੇ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਚੋਣ ਅਧਿਕਾਰੀ ਅਨੁਸਾਰ ਬਰਜਿੰਦਰ ਸਿੰਘ ਹੁਸੈਨਪੁਰ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਨੇ ਹਲਕਾ ਨਵਾਂਸ਼ਹਿਰ ਤੋਂ ਬਸਪਾ ਦੀ ਦਾਅਵੇਦਾਰੀ ’ਤੇ ਕਾਗਜ਼ ਦਾਖ਼ਲ ਕੀਤੇ ਹਨ ਜਦਕਿ ਇਸ zਤੋਂ ਪਹਿਲਾਂ ਡਾ. ਨਛੱਤਰਪਾਲ ਨੇ ਵੀ ਬਸਪਾ ਦੀ ਦਾਅਵੇਦਾਰੀ ਪੇਸ਼ ਕੀਤੀ ਸੀ। ਦੋ ਦਾਅਵੇਦਾਰੀਆਂ ਪੇਸ਼ ਹੋਣ ’ਤੇ ਚੋਣ ਅਧਿਕਾਰੀ ਨੇ ਜਾਂਚ ਕਰਵਾਈ, ਜਿਸ ਮਗਰੋਂ ਬਰਜਿੰਦਰ ਸਿੰਘ ਦੀ ਦਾਅਵੇਦਾਰੀ ਦੇ ਪੇਸ਼ ਕੀਤੇ ਪੇਪਰ-ਏ ਅਤੇ ਬੀ ਫ਼ਰਜ਼ੀ ਪਾਏ ਗਏ। ਇਸ ਆਧਾਰ ’ਤੇ ਬਰਜਿੰਦਰ ਸਿੰਘ ਖ਼ਿਲਾਫ਼ ਪੁਲੀਸ ਕਾਰਵਾਈ ਕੀਤੇ ਜਾਣ ਦੀ ਹਦਾਇਤ ਕੀਤੀ ਗਈ।