ਪਰਸ਼ੋਤਮ ਬੱਲੀ
ਬਰਨਾਲਾ, 15 ਦਸੰਬਰ
ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਖੇ ਲੱਗਾ ਮੋਰਚਾ 76ਵੇਂ ਦਿਨ ਵੀ ਬੁਲੰਦੀਆਂ ‘ਤੇ ਰਿਹਾ। ਦਿਨੋਂ-ਦਿਨ ਲੋਕ ਹਮਾਇਤ ‘ਚ ਵਾਧਾ ਹੋ ਰਿਹਾ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਆਗੂ ਹਰਚਰਨ ਸਿੰਘ ਚਹਿਲ ਦੇ ਰਾਹੀਂ ਸਾਬਕਾ ਮੁੱਖ ਖੇਤੀਬਾੜੀ ਅਫ਼ਸਰ ਬਿੱਕਰ ਸਿੰਘ ਸਿੱਧੂ ਬਠਿੰਡਾ ਹੁਣ (ਕੈਲਗਰੀ) ਵੱਲੋਂ 50 ਹਜ਼ਾਰ ਦੀ ਨਕਦ ਸਹਾਇਤਾ ਮੋਰਚਾ ਸੰਚਾਲਨ ਕਮੇਟੀ ਨੂੰ ਭੇਜੀ। ਕਮੇਟੀ ਨੇ ਸਵਾਗਤ ਕੀਤਾ। ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ, ਨੇਕ ਦਰਸ਼ਨ ਸਿੰਘ, ਕਰਨੈਲ ਸਿੰਘ ਗਾਂਧੀ, ਖੁਸ਼ੀਆ ਸਿੰਘ, ਬਿੱਕਰ ਸਿੰਘ ਔਲਖ, ਹਰਚਰਨ ਚੰਨਾ, ਉਜਾਗਰ ਸਿੰਘ ਬੀਹਲਾ ਨੇ ਕਿਹਾ ਕਿ ਦਿੱਲੀ ਵਿਖੇ ਸੰਘਰਸ਼ਸ਼ੀਲ ਕਿਸਾਨਾਂ ਤੇ ਹਮਦਰਦਾਂ ਦੀਆਂ ਜਾਨਾਂ ਕੁਰਬਾਨ ਹੋ ਰਹੀਆਂ ਹਨ ਤੇ ਬਿਮਾਰੀਆਂ ਦੀ ਲਪੇਟ ‘ਚ ਵੀ ਆ ਰਹੇ ਹਨ।ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਚੱਲ ਰਹੀਆਂ ਵੱਖ-ਵੱਖ ਸੰਘਰਸ਼ੀ ਥਾਵਾਂ ਉੱਪਰ ਮਲਕੀਤ ਸਿੰਘ ਈਨਾ, ਮੇਜਰ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀਵਾਲ, ਪਿਸ਼ੌਰਾ ਸਿੰਘ ਹਮੀਦੀ, ਜਸਵੰਤ ਸਿੰਘ, ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਬਿੱਕਰ ਸਿੰਘ ਔਲਖ, ਪਰਮਜੀਤ ਕੌਰ ਠੀਕਰੀਵਾਲ, ਸਿਕੰਦਰ ਸਿੰਘ, ਗੁਰਮੇਲ ਸ਼ਰਮਾ, ਸੁਰਜੀਤ ਸਿੰਘ ਕਰਮਗੜ੍ਹ, ਮੇਲਾ ਸਿੰਘ ਕੱਟੂ ਸੰਘਰਸ਼ ਲਈ ਪ੍ਰੇਰਿਆ।