ਪਰਸ਼ੋਤਮ ਬੱਲੀ
ਬਰਨਾਲਾ, 6 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲੱਗੇ ਧਰਨੇ ਦੇ 157ਵੇਂ ਦਿਨ ਅਤੇ ਦਿੱਲੀ ਦੀਆਂ ਸਰਹੱਦਾਂ ਵਾਲੇ ਧਰਨਿਆਂ ਦੇ 100ਵੇਂ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ| ਇਕੱਠ ‘ਚ ਕਾਲੀਆਂ ਪੱਗਾਂ, ਚੁੰਨੀਆਂ, ਪੱਟੀਆਂ ਤੇ ਕਾਲੇ ਝੰਡਿਆਂ ਦੀ ਭਰਮਾਰ ਰਹੀ| ਅੱਜ ਦੇ ਬਲਵੰਤ ਸਿੰਘ ਉੱਪਲੀ, ਗੁਰਬਖਸ਼ ਸਿੰਘ ਕੱਟੂ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਲਾਲ ਸਿੰਘ ਧਨੌਲਾ, ਮਨਵੀਰ ਕੌਰ ਰਾਹੀ, ਪਰਮਜੀਤ ਕੌਰ ਠੀਕਰੀਵਾਲਾ, ਹਰਚਰਨ ਚੰਨਾ, ਮਨਜੀਤ ਰਾਜ, ਨਛੱਤਰ ਸਿੰਘ ਸਹੌਰ, ਗੁਰਵਿੰਦਰ ਸਿੰਘ, ਬਿੱਕਰ ਸਿੰਘ ਔਲਖ, ਮਾਸਟਰ ਜਸਪਾਲ ਸਿੰਘ, ਗੋਰਾ ਸਿੰਘ ਢਿਲਵਾਂ, ਜਸਪਾਲ ਕੌਰ ਕਰਮਗੜ੍ਹ, ਗੁਰਦਰਸ਼ਨ ਸਿੰਘ ਫਰਵਾਹੀ ਤੇ ਬਾਬੂ ਸਿੰਘ ਖੁੱਡੀ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਅੱਜ 100 ਦਿਨ ਪੂਰੇ ਹੋ ਗਏ ਹਨ| ਬੁਲਾਰਿਆਂ ਨੇ 7 ਫਰਵਰੀ ਔਰਤਾਂ ਦੇ ਦਿੱਲੀ ਜਾਣ ਦੇ ਪ੍ਰੋਗਰਾਮ ਦੀ ਵਿਉਂਤਬੰਦੀ ਬਾਰੇ ਦੱਸਿਆ| ਸਰਦਾਰਾ ਸਿੰਘ ਮੌੜ, ਨਰਿੰਦਰ ਸਿੰਗਲਾ, ਮੁਨਸ਼ੀ ਖਾਨ, ਗੁਲਾਬ ਸਿੰਘ ਗਿੱਲ ਤੇ ਹੇਮ ਰਾਜ ਠੁੱਲੀਵਾਲ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ ਤੇ ਪਿੰਡ ਕਰਮਗੜ੍ਹ ਤੇ ਸੁਖਪੁਰਾ ਨਿਵਾਸੀਆਂ ਨੇ ਲੰਗਰ ਦੀ ਸੇਵਾ ਕੀਤੀ|