ਸ਼ਗਨ ਕਟਾਰੀਆ
ਬਠਿੰਡਾ, 12 ਜਨਵਰੀ
ਜ਼ਿਲ੍ਹੇ ਦੇ ਪਿੰਡ ਲਹਿਰਾਖਾਨਾ ਦੇ ਗੁਰੂ ਘਰ ਦੇ ਸਾਹਮਣੇ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਕੇ ਦੋ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਹੈ। ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜਿਆ ਜਾ ਰਿਹਾ ਹੈ। ਮਨਪ੍ਰੀਤ ਸਿੰਘ ‘ਛੱਲਾ ਸਿੱਧੂ’ (32) ਪੁੱਤਰ ਸੁਖਦੇਵ ਸਿੰਘ ਵਾਸੀ ਲਹਿਰਾਖਾਨਾ ਅਤੇ ਵਿੱਕੀ ਸਿੰਘ (26) ਪੁੱਤਰ ਗੁਰਸੇਵਕ ਸਿੰਘ ਸਾਬਕਾ ਸਰਪੰਚ ਲਹਿਰਾਬੇਗਾ ਗੋਲੀਆਂ ਦਾ ਸ਼ਿਕਾਰ ਹੋਏ। ਦੋਵੇਂ ਨੌਜਵਾਨ ਭੋਗ ’ਚ ਮੱਥਾ ਟੇਕਣ ਮਗਰੋਂ ਗੁਰਦੁਆਰੇ ’ਚੋਂ ਆ ਰਹੇ ਸਨ। ਅੰਨ੍ਹੇਵਾਹ ਹੋਈ ਫ਼ਾਇਰਿੰਗ ’ਚ ਦੋਵਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਇੱਕ ਮਰਹੂਮ ਗੈਂਗਸਟਰ ਕੁਲਬੀਰ ਨਰੂਆਣਾ ਦਾ ਨਜ਼ਦੀਕੀ ਸੀ।
ਗੌਰਤਲਬ ਹੈ ਕਿ ਕੁਲਬੀਰ ਨਰੂਆਣਾ ਦਾ ਵੀ ਕੁਝ ਮਹੀਨੇ ਪਹਿਲਾਂ ਪਿੰਡ ਨਰੂਆਣਾ ’ਚ ਉਸ ਦੇ ਘਰ ਵਿਚ ਹੀ ਗੋਲ਼ੀਆ ਮਾਰ ਕੇ ਕਤਲ ਕੀਤਾ ਗਿਆ ਸੀ।