ਚੰਡੀਗੜ੍ਹ, 6 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਵਿੱਚ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਕਰਨ ਤੋਂ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਰ ਕੋਈ ਰਾਹੁਲ ਗਾਂਧੀ ਦੇ ਦੇ ਫੈਸਲੇ ਨੂੰ ਸਵੀਕਾਰ ਕਰੇਗਾ। ਸ੍ਰੀ ਗਾਂਧੀ ਐਤਵਾਰ ਨੂੰ ਲੁਧਿਆਣਾ ਦੌਰੇ ’ਤੇ ਹਨ। ਉਹ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਵੀ ਐਲਾਨ ਕਰਨਗੇ। ਸਿੱਧੂ ਨੇ ਟਵੀਟ ਕੀਤਾ, ‘ਬਿਨਾਂ ਫੈਸਲੇ ਤੋਂ ਕੁਝ ਵੀ ਵੱਡੀ ਪ੍ਰਾਪਤੀ ਨਹੀਂ ਹੋਈ, ਪੰਜਾਬ ਵਿੱਚ ਸਾਡੇ ਸਭ ਤੋਂ ਵੱਡੇ ਨੇਤਾ ਰਾਹੁਲ ਜੀ ਦਾ ਹਾਰਦਿਕ ਸੁਆਗਤ ਹੈ। ਹਰ ਕੋਈ ਉਨ੍ਹਾਂ ਦੇ ਫੈਸਲੇ ਦੀ ਪਾਲਣਾ ਕਰੇਗਾ।’