ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਸਤੰਬਰ
ਇਥੇ ਦੁਕਾਨਦਾਰਾਂ ਨੇ ਕਰੋਨਾ ਬਾਰੇ ਟੈਸਟ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਇਥੋਂ ਦੀ ਰੇਲਵੇ ਸ਼ਟੇਸ਼ਨ ਨੂੰ ਜਾਂਦੀ ਪੰਜਾਬੀ ਕਲੋਨੀ ਸੜਕ ਦੇ ਦੁਕਾਨਦਾਰਾਂ ਨੇ ਸਿਹਤ ਵਿਭਾਗ ਦੀ ਟੀਮ ਨਾਲ ਬਹਿਸ ਕੀਤੀ ਅਤੇ ਸੈਂਪਲਿੰਗ ਖ਼ਿਲਾਫ਼ ਧਰਨਾ ਦੇਕੇ ਆਵਾਜਾਈ ਕੀਤੀ। ਹਸਪਤਾਲ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਦੀ ਅਗਵਾਈ ’ਚ ਆਈ ਸਿਹਤ ਕਰਮਚਾਰੀਆਂ ਨੇ ਦੁਕਾਨਦਾਰਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਆਪਣੇ ਟੈਸਟ ਕਰਵਾਉਣ ਲਈ ਕਿਹਾ ਪਰ ਦੁਕਾਨਦਾਰਾਂ ਨੇ ਵਿਰੋਧ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਕਰਕੇ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾਈ ਕਰਨ ਵਾਲੇ ਭਾਜਪਾ ਦੇ ਮੰਡਲ ਪ੍ਰਧਾਨ ਸੰਦੀਪ ਦੀਪੂ , ਕੇਵਲ ਕ੍ਰਿਸ਼ਨ , ਗਾਂਧੀ ਰਾਮ ਅਤੇ ਮਦਨ ਲਾਲ ਨੇ ਕਿਹਾ ਕਿ ਸਰਕਾਰ ਕਰੋਨਾ ਦੇ ਨਾਂ ਥੱਲੇ ਦੁਕਾਨਦਾਰਾਂ ਨੂੰ ਤੰਗ ਕਰ ਰਹੀ ਹੈ।