ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 13 ਨਵੰਬਰ
ਪੰਜਾਬ ਵਿੱਚ ਬੀਐੱਸਐੱਫ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਕੇਂਦਰੀ ਨੋਟੀਫਿਕੇਸ਼ਨ ਵਿਰੁੱਧ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮਤਾ ਪਾਸ ਕਾਰਨ ਤੋਂ ਦੋ ਦਿਨ ਬਾਅਦ ਬੀਐੱਸਐਫ ਆਈਜੀ ਸੋਨਾਲੀ ਮਿਸ਼ਰਾ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਕੀਤੀ। ਇਸ ਵਿੱਚ ਉਨ੍ਹਾਂ ਇਹ ਕਹਿ ਕੇ ਤੌਖਲੇ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਬੀਐੱਸਐੱਫ ਸਿਰਫ ਪੰਜਾਬ ਪੁਲੀਸ, ਕਸਟਮ ਅਤੇ ਡੀਆਰਆਈ ਸਮੇਤ ਹੋਰ ਏਜੰਸੀਆਂ ਦੇ ਕੰਮਕਾਜ ਵਿੱਚ ਸਹਾਇਤਾ ਕਰੇਗੀ।