ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 17 ਜੂਨ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਹੁਰਾ ਰਾਕੇਸ਼ ਕੁਮਾਰ ਯਾਦਵ ਦਾ ਅੱਜ ਦੇਹਾਂਤ ਹੋ ਗਿਆ। ਰਾਕੇਸ਼ ਯਾਦਵ, ਜਯੋਤੀ ਯਾਦਵ (ਸੁਪਰਡੈਂਟ ਆਫ ਪੁਲੀਸ ਐੱਸਏਐਸ ਨਗਰ ਮੁਹਾਲੀ) ਦੇ ਪਿਤਾ ਸਨ। ਅੱਜ ਸੋਸ਼ਲ ਮੀਡੀਆ ’ਤੇ ਸਿੱਖਿਆ ਮੰਤਰੀ ਦੇ ਸਹੁਰਾ ਰਾਕੇਸ਼ ਕੁਮਾਰ ਯਾਦਵ ਦੇ ਵਿਛੋੜੇ ਦੀ ਖਬਰ ਨਸ਼ਰ ਹੋਣ ’ਤੇ ਲੋਕਾਂ ਵੱਲੋਂ ਹਰਜੋਤ ਸਿੰਘ ਬੈਂਸ ਨਾਲ ਦੁੱਖ ਪ੍ਰਗਟਾਇਆ ਗਿਆ।
ਇਸ ਮੌਕੇ ਸਿੱਖਿਆ ਮੰਤਰੀ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ, ਮਾਤਾ ਬਲਵਿੰਦਰ ਕੌਰ ਬੈਂਸ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਡਾਕਟਰ ਵਿੰਗ ਦੇ ਸੂਬਾਈ ਪ੍ਰਧਾਨ ਡਾ. ਸੰਜੀਵ ਗੌਤਮ, ਕਮਿੱਕਰ ਸਿੰਘ ਡਾਢੀ, ਰਾਮ ਕੁਮਾਰ ਮੁਕਾਰੀ, ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।