ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 28 ਅਗਸਤ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਹੁਣ ਤੱਕ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਖਮਾਣੋਂ ਨਜ਼ਦੀਕ ਪਿੰਡ ਠੀਕਰੀਵਾਲ ਵਿੱਚ ਸੁਖਬੀਰ ਸਿੰਘ ਸੋਖਾ ਗੋਸਲ ਦੀ ਅਗਵਾਈ ਹੇਠ ਨੌਜਵਾਨਾਂ ਨੇ ਮੋਮਬੱਤੀ ਮਾਰਚ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਦੂਸਰੀ ਕਲਾਸ ਵਿੱਚ ਪੜ੍ਹਦੇ ਬੱਚੇ ਸੁਖਮਨਜੋਤ ਸਿੰਘ ਗੋਸਲ ਨੇ ਸਿੱਧੂ ਵੱਲੋਂ ਲਿਖਿਆ ‘295’ ਗੀਤ ਗਾ ਕੇ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਸੁਖਵੀਰ ਸਿੰਘ ਗੋਸਲ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲ ਦੀ ਮੌਤ ਤੋਂ ਬਾਅਦ ਪੰਜਾਬ ਦੇ ਨੌਜਵਾਨ ਗਹਿਰੇ ਸਦਮੇ ‘ਚ ਹਨ। ਇਸ ਮੌਕੇ ਸੁਖਵਿੰਦਰ ਸਿੰਘ ਰੋਹਲ, ਵਰਿੰਦਰ ਸਿੰਘ ਗੋਸਲ, ਰਵੀ ਕਲੇਰ, ਕਰਨ (ਜ਼ਿੰਮੀਦਾਰਾ ਢਾਬਾ), ਕਰਨਜੋਤ ਸਿੰਘ ਗੋਸਲ, ਭੁਪਿੰਦਰ ਸਿੰਘ ਠੀਕਰੀਵਾਲ, ਜਸਵੀਰ ਸਿੰਘ ਠੀਕਰੀਵਾਲ, ਦਮਨ ਬਲਿੰਗ, ਸਤਵਿੰਦਰ ਸਿੰਘ ਭੜੀ, ਜਤਿੰਦਰ ਸਿੰਘ ਭੜੀ, ਜਗਵੀਰ ਸਿੰਘ ਜੱਗਾ, ਸੁਖਦੇਵ ਸਿੰਘ ਕਲੇਰ, ਸ਼ੁਭਦੀਪ ਸਿੰਘ ਠੀਕਰੀਵਾਲ, ਬਾਬਾ ਸੁਖਵਿੰਦਰ ਸਿੰਘ, ਰਘਵੀਰ ਸਿੰਘ, ਨੰਬਰਦਾਰ ਲਖਵੀਰ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਨੌਜਵਾਨ ਹਾਜ਼ਰ ਸਨ।