ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਜੂਨ
ਦਿੱਲੀ ਵਿੱਚ ਉਪਹਾਰ ਸਿਨੇਮਾ ਅਗਨੀਕਾਂਡ ਦੌਰਾਨ 150 ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਲੇ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ 25ਵੀਂ ਬਰਸੀ ਭਲਕੇ 13 ਜੂਨ ਨੂੰ ਮਨਾਈ ਜਾਵੇਗੀ। ਕੌਮੀ ਰਾਜਧਾਨੀ ਵਿੱਚ ਸਾਲ 1997 ਵਿੱਚ ਵਾਪਰੀ ਇਸ ਘਟਨਾ ਵਿੱਚ ਕੈਪਟਨ ਮਨਜਿੰਦਰ ਸਿੰਘ, ਉਨ੍ਹਾਂ ਦੀ ਪਤਨੀ ਜੋਤ ਸਰੂਪ ਕੌਰ ਤੇ ਚਾਰ ਸਾਲਾ ਪੁੱਤਰ ਪ੍ਰਭਸਿਮਰਨ ਸਿੰਘ ਦੀ ਜਾਨ ਚਲੀ ਗਈ ਸੀ। ਕੈਪਟਨ ਮਨਜਿੰਦਰ ਸਿੰਘ ਦੀ ਯਾਦ ਵਿੱਚ ਉਧੋ ਨੰਗਲ ਸਰਕਾਰੀ ਸਕੂਲ ਵਿੱਚ ਸਟੇਡੀਅਮ ਤੇ ਪਿੰਡ ਮਹਿਤਾ ਚੌਕ ਵਿੱਚ ਗੇਟ ਉਸਾਰਿਆ ਗਿਆ। 2020 ਵਿੱਚ ਉਨ੍ਹਾਂ ਦੇ ਮਾਤਾ ਗੁਰਨਾਮ ਕੌਰ ਤੇ ਪਿਤਾ ਕੈਪਟਨ ਵਰਦੀਪ ਸਿੰਘ ਦਾ ਵੀ ਦੇਹਾਂਤ ਹੋ ਗਿਆ ਸੀ। ਕੈਪਟਨ ਮਨਜਿੰਦਰ ਸਿੰਘ ਦੀ ਭੈਣ ਸੁਖਮਿੰਦਰ ਕੌਰ ਨੇ ਦੱਸਿਆ ਕਿ ਭਲਕੇ 13 ਜੂਨ ਨੂੰ ਉਨ੍ਹਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾਵੇਗਾ।