ਪੱਤਰ ਪ੍ਰੇਰਕ
ਕੁਰਾਲੀ, 23 ਅਗਸਤ
ਸ਼ਹਿਰ ਦੀ ਇੱਕ ਨਾਬਾਲਗ ਲੜਕੀ ਨੇ ਚਾਚੀ ਉੱਤੇ ਸਰੀਰਕ ਸੋਸ਼ਣ ਕਰਵਾਉਣ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਸਮੇਤ ਹੋਰ ਕਈ ਦੋਸ਼ ਲਗਾਏ ਹਨ। ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਪੀੜਤ ਦੀ ਮਾਂ ਨੇ ਦੱਸਿਆ ਕਿ ਉਸ ਦੀ ਦਰਾਣੀ ਨੇ ਲੜਕੀ ਨੂੰ ਕੁਝ ਬੇਹੋਸ਼ੀ ਦੀ ਚੀਜ਼ ਖਿਲਾ ਕੇ ਕਿਸੇ ਵਿਅਕਤੀ ਨੂੰ ਸੱਦ ਲਿਆ ਤੇ ਉਸ ਨਾਲ ਜਬਰ-ਜਨਾਹ ਕਰਵਾਇਆ। ਇਸ ਪਿੱਛੋਂ ਦਰਾਣੀ ਲੜਕੀ ਨੂੰ ਹੋਟਲ ’ਚ ਲਿਜਾਂਦੀ ਰਹੀ ਤੇ ਸਰੀਰਕ ਸੋਸ਼ਣ ਕਰਵਾਉਂਦੀ ਰਹੀ। ਇਸੇ ਦੌਰਾਨ ਦਰਾਣੀ ਨੇ ਲੜਕੀ ਦੀ ਵੀਡੀਓ ਵੀ ਬਣਾਈ। ਜਦੋਂ ਗੱਲ ਵਧ ਗਈ ਤਾਂ ਲੜਕੀ ਨੇ ਸਾਰੀ ਗੱਲ ਦੱਸੀ। ਇਸੇ ਦੌਰਾਨ ਉਸ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ। ਲੜਕੀ ਵੱਲੋਂ ਅਦਾਲਤ ’ਚ ਦਿੱਤੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਪੀੜਤਾ ਦੀ ਚਾਚੀ ਨਿੰਮੂ ਕੌਰ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।