ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਦਰ ਦੀ ਪੁਲੀਸ ਵੱਲੋਂ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਖ਼ਿਲਾਫ਼ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ’ਤੇ ਗਲਾਡਾ ਨੂੰ ਕਰੋੜਾਂ ਰੁਪਏ ਦਾ ਜੁਰਮਾਨਾ ਅਦਾ ਨਾ ਕਰਨ ਦਾ ਦੋਸ਼ ਹੈ। ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਰਜਿੰਦਰ ਪਾਲ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਜਗਦੀਸ਼ ਸਿੰਘ ਗਰਚਾ ਵੱਲੋਂ ਮੈਸਰਜ਼ ਜੀਐੱਸ ਟਾਊਨਸ਼ਿਪ ਵਿੱਚ ਰਕਬਾ 70.932 ਏਕੜ ਕਰਾਊਨ ਟਾਊਨ ਪਿੰਡ ਲਲਤੋਂ ਕਲਾਂ ਨੂੰ ਕਲੋਨੀ ਰਾਹੀਂ ਵਿਕਸਤ ਕਰਨ ਲਈ ਲਾਇਸੈਂਸ ਪ੍ਰਾਪਤ ਕੀਤਾ ਗਿਆ ਸੀ। ਇਸ ਲਾਇਸੈਂਸ ਨੂੰ ਨਵਿਆਇਆ ਨਹੀਂ ਗਿਆ।