ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 4 ਮਾਰਚ
ਇੱਕ ਕਾਰ ਦਾ ਨੰਬਰ ਜਾਅਲੀ ਪਾਏ ਜਾਣ ’ਤੇ ਪੁਲੀਸ ਵੱਲੋਂ ਚਾਲਕ ਅਨੋਖ ਸਿੰਘ ਵਾਸੀ ਪਿੰਡ ਤੰਦਾ ਬੱਧਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਚੌਕੀ ਬੁੱਗਾਂ ਕਲਾਂ ਦੀ ਪੁਲੀਸ ਨੇ ਚੈਕਿੰਗ ਦੌਰਾਨ ਕਾਰ ਦੇ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਅਨੋਖ ਸਿੰਘ ਨਾਮ ਦੇ ਵਿਅਕਤੀ ਦੀ ਕਾਰ ਕਬਜ਼ੇ ’ਚ ਲੈ ਲਈ। ਪੜਤਾਲ ਕਰਨ ’ਤੇ ਪਹਿਲਾਂ ਤਾਂ ਪਤਾ ਲੱਗਾ ਕਿ ਉਕਤ ਨੰਬਰ ਸੰਗਰੂਰ ਦੀ ਸਬੰਧਤ ਅਥਾਰਿਟੀ ਵੱਲੋਂ ਇਕ ਮੋਟਰਸਾਈਕਲ ਨੂੰ ਅਲਾਟ ਕੀਤਾ ਹੋਇਆ ਹੈ ਅਤੇ ਅਨੋਖ ਸਿੰਘ ਕਾਰ ’ਤੇ ਜਾਅਲੀ ਨੰਬਰ ਲਗਾ ਕੇ ਘੁੰਮ ਰਿਹਾ ਸੀ। ਇਸ ’ਤੇ ਕਾਰ ਚਾਲਕ ਅਨੋਖ ਸਿੰਘ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ।