ਕੁਲਦੀਪ ਸਿੰਘ
ਚੰਡੀਗੜ੍ਹ, 20 ਜੁਲਾਈ
ਗੁਰੂ ਤੇਗ ਬਹਾਦਰ ਦੀ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਲੜੀਵਾਰ ਪ੍ਰੋਗਰਾਮਾਂ ਤਹਿਤ ਪੰਜਾਬ ਕਲਾ ਪਰਿਸ਼ਦ ਵਲੋਂ ਗੁਰੂ ਤੇਗ ਬਹਾਦਰ ਯਾਦਗਾਰੀ ਗਾਇਨ ਪ੍ਰੋਗਰਾਮ ਗੂਗਲ ਮੀਟ ਉਤੇ ਕਰਵਾਇਆ ਗਿਆ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ. ਲਖਵਿੰਦਰ ਜੌਹਲ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਗਾਇਕਾਂ ਨੂੰ ਜੀ ਆਇਆਂ ਆਖਿਆ। ਗਾਇਕ ਨੀਲੇ ਖਾਂ ਨੇ ਸ਼ਬਦ ਗਾਇਆ ਅਤੇ ਉਨ੍ਹਾਂ ਸ਼ਾਇਰ ਦਿਆਲ ਚੰਦ ਮਿਗਲਾਨੀ ਦੀ ਰਚਨਾ “ਕੋਈ ਭੁਲਕੇ ਵੀ ਨਹੀਂ ਭੁੱਲ ਸਕਦਾ, ਨੌਵੇਂ ਗੁਰੂ ਦੇ ਪਰਉਪਕਾਰਾਂ ਗਾਈ। ਗਾਇਕ ਦੇਵ ਦਿਲਦਾਰ ਨੇ ‘ਆਹ ਗੀਤ ਮੇਰਾ’, ‘ਹਰ ਬੋਲ ਮੇਰਾ’, ਬਲਿਹਾਰ ਤੇਰੀ ਕੁਰਬਾਨੀ ਤੋਂ, ਦਾ ਗਾਇਨ ਕਰਕੇ ਗੁਰੂ ਜੀ ਨੂੰ ਯਾਦ ਕੀਤਾ। ਅੰਤ ਵਿਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਪ੍ਰਧਾਨਗੀ ਸ਼ਬਦ ਕਹੇ। ਡਾ. ਪਾਤਰ ਨੇ ਪੰਜਾਬ ਕਲਾ ਪਰਿਸ਼ਦ ਵਿਚ ਹੋਣ ਵਾਲੇ ਸਮਾਗਮਾਂ ਬਾਰੇ ਵੀ ਜਾਣਕਾਰੀ ਦਿੱਤੀ। ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਸਭ ਦਾ ਧੰਨਵਾਦ ਕੀਤਾ।