ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 27 ਨਵੰਬਰ
ਇਥੋਂ ਦੇ ਸੈਕਟਰ 4 ਵਿੱਚ ਐੱਮਐੱਲਏ ਹੋਸਟਲ ਬੇਰੁਜ਼ਗਾਰ ਐਲੀਮੈਂਟਰੀ ਟੀਚਰ ਮੋਬਾਈਲ ਫੋਨ ਟਾਵਰ ਉੱਤੇ ਚੜ੍ਹ ਗਿਆ। ਪੰਜਾਬ ਦਾ ਅਧਿਆਪਕ ਆਪਣੇ ਨਾਲ ਪੈਟਰੋਲ ਦੀ ਬੋਤਲ ਲੈ ਕੇ ਗਿਆ ਹੈ। ਪੁਲੀਸ ਅਤੇ ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਅਧਿਆਪਕ ਅੱਜ ਤੜਕੇ 4 ਵਜੇ ਦੇ ਕਰੀਬ ਟਾਵਰ ‘ਤੇ ਚੜ੍ਹ ਗਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਉਸ ਨੂੰ ਹੇਠਾਂ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕੋਈ ਧਿਆਨ ਨਹੀਂ ਦਿੱਤਾ।