ਚੰਡੀਗੜ੍ਹ/ਜੈਪੁਰ, 12 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਜੈਪੁਰ ਵਿੱਚ ਦੇਰੀ ਨਾਲ ਪਹੁੰਚਣ ਕਾਰਨ ਕਾਂਗਰਸ ਦੀ ਮਹਿੰਗਾਈ ਹਟਾਓ ਰੈਲੀ ਵਿੱਚ ਸ਼ਾਮਲ ਨਾ ਹੋ ਸਕੇ। ਸ੍ਰੀ ਚੰਨੀ ਨੇ ਪਾਰਟੀ ਆਗੂ ਸੋਨੀਆ ਗਾਧੀ ਤੇ ਰਾਹੁਲ ਗਾਂਧੀ ਨਾਲ ਹਵਾਈ ਅੱਡੇ ’ਤੇ ਹੀ ਉਸ ਸਮੇਂ ਮੁਲਾਕਾਤ ਕੀਤੀ ਜਦੋਂ ਦੋਵੇਂ ਆਗੂ ਦਿੱਲੀ ਪਰਤ ਰਹੇ ਸਨ। ਮੁੱਖ ਮੰਤਰੀ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਹੈਲੀਕਾਪਟਰ ਨਾਲ ਜੁੜੇ ਕੁਝ ਤਕਨੀਕੀ ਕਾਰਨਾਂ ਕਰਕੇ ਸ੍ਰੀ ਚੰਨੀ ਲੇਟ ਹੋ ਗਏ। ਇਸੇ ਦੌਰਾਨ ਜੈਪੁਰ ਤੋਂ ਕਾਂਗਰਸ ਦੇ ਸੂਤਰਾਂ ਨੇ ਦੱਸਿਆ ਸ੍ਰੀ ਚੰਨੀ ਰੈਲੀ ਵਾਲੀ ਜਗ੍ਹਾ ’ਤੇ ਨਹੀਂ ਗਏ। -ਪੀਟੀਆਈ