ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੇਤਰਹੀਣਾਂ ਦੇ ਤਿੰਨ ਮੈਂਬਰੀ ਵਫ਼ਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਵੱਲੋਂ ਸੂਬੇ ਭਰ ਵਿੱਚ ਉਨ੍ਹਾਂ ਨੇਤਰਹੀਣਾਂ ਦਾ ਸਰਵੇ ਕਰਵਾਇਆ ਜਾਵੇਗਾ, ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਸਰਵੇ ਕਰਵਾ ਕੇ ਨੇਤਰਹੀਣਾਂ ਦੇ ਇਲਾਜ ਦਾ ਵੀ ਭਰੋਸਾ ਦਿੱਤਾ। ਇੱਕ ਹੋਰ ਮੰਗ ਬਾਰੇ ਚੰਨੀ ਨੇ ਕਿਹਾ ਕਿ ਨੇਤਰਹੀਣਾਂ ਦੀ ਪੈਨਸ਼ਨ ਬਾਰੇ ਰੀਵਿਊ ਕੀਤਾ ਜਾਵੇਗਾ। -ਟਨਸ