ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਅਗਸਤ
ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ’ਤੇ ਬੀਤੇ ਵਰ੍ਹੇ ਆਜ਼ਾਦੀ ਦਿਹਾੜੇ ਤੋਂ 24 ਘੰਟੇ ਪਹਿਲਾਂ ਖ਼ਾਲਿਸਤਾਨੀ ਝੰਡਾ ਝੁਲਾਉਣ ਅਤੇ ਕੌਮੀ ਤਿਰੰਗੇ ਦੀ ਬੇਅਦਬੀ ਮਾਮਲੇ ਸਬੰਧੀ ਮੁਹਾਲੀ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਸਿੱੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ, ਹਰਪ੍ਰੀਤ ਸਿੰਘ ਉਰਫ ਰਾਣਾ, ਰਣਜੀਤ ਸਿੰਘ, ਹਰਮੀਤ ਸਿੰਘ (ਯੂਐੱਸਏ), ਇੰਦਰਜੀਤ ਸਿੰਘ (ਮੋਗਾ), ਜਸਪਾਲ ਸਿੰਘ ਉਰਫ ਅੰਪਾ (ਮੋਗਾ), ਆਕਾਸ਼ਦੀਪ ਸਿੰਘ ਉਰਫ ਮੁੰਨਾ (ਫ਼ਿਰੋਜਪੁਰ) ਅਤੇ ਜਗਵਿੰਦਰ ਸਿੰਘ ਉਰਫ ਜੱਗਾ (ਲੁਧਿਆਣਾ) ਖ਼ਿਲਾਫ਼ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਆਈਪੀਸੀ ਦੀ ਧਾਰਾ 120ਬੀ ਆਰ/ਡਬਲਯੂ 109, 124 ਏ, 153ਬੀ, 201, 204, 212 ਅਤੇ ਯੂਏਪੀਏ ਦੀ ਧਾਰਾ 10, 13 ਅਤੇ ਰਾਸ਼ਟਰੀ ਸਨਮਾਨ ਐਕਟ ਦੀ ਧਾਰਾ 2 ਅਧੀਨ 1971 ਤਹਿਤ ਦੋਸ਼ ਆਇਦ ਕੀਤੇ ਹਨ। ਇਸ ਸਬੰਧੀ ਪਹਿਲਾਂ 14 ਅਗਸਤ 2020 ਨੂੰ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮਾਮਲਾ ਕੌਮੀ ਝੰਡੇ ਨਾਲ ਜੁੜਿਆ ਹੋਣ ਕਾਰਨ ਇਹ ਮਾਮਲਾ ਬਾਅਦ ਵਿੱਚ ਐੱਨਆਈਏ ਕੋਲ ਚਲਾ ਗਿਆ ਸੀ।