ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 18 ਜੁਲਾਈ
ਬਨੂੜ ਨੇੜੇ ਸਥਿਤ ਛੱਤਬੀੜ ਚਿੜੀਆਘਰ 20 ਜੁਲਾਈ ਤੋਂ ਮੁੜ ਸੈਲਾਨੀਆਂ ਲਈ ਖੋਲ੍ਹਿਆ ਜਾ ਰਿਹਾ ਹੈ। ਸੈਲਾਨੀਆਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਪਏਗੀ ਅਤੇ 65 ਸਾਲ ਤੋਂ ਵੱਡੇਰੀ ਉਮਰ ਦੇ ਬਜ਼ੁਰਗ ਅਤੇ ਪੰਜ ਸਾਲਾਂ ਤੋਂ ਛੋਟੇ ਬੱਚਿਆਂ ਨੂੰ ਚਿੜੀਆਘਰ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਚਿੜੀਆਘਰ ਹਫਤੇ ਵਿੱਚ ਛੇ ਦਿਨ ਖੁੱਲ੍ਹਗਾ ਤੇ ਸੋਮਵਾਰ ਨੂੰ ਬੰਦ ਰਹੇਗਾ। ਚਿੜੀਆਘਰ ਵਿੱਚ ਘੁੰਮਣ ਦਾ ਸਮਾਂ ਸਵੇਰੇ 9.30 ਤੋਂ ਸ਼ਾਮ 4.30 ਵਜੇ ਤੱਕ ਹੋਵੇਗਾ। ਪਹਿਲਾਂ ਇਹ ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੀ। ਪੰਜਾਬ ਦੇ ਜੰਗਲਾਤ ਵਿਭਾਗ ਅਨੁਸਾਰ ਛੱਤਬੀੜ ਚਿੜੀਆਘਰ ਸਣੇ ਲੁਧਿਆਣਾ, ਪਟਿਆਲਾ ਤੇ ਨੀਲੋਂ (ਨੇੜੇ ਲੁਧਿਆਣਾ) ਦੇ ਮਿਨੀ ਚਿੜੀਆਘਰ ਵੀ 20 ਜੁਲਾਈ ਤੋਂ ਖੁੱਲ੍ਹ ਰਹੇ ਹਨ।