ਪੱਤਰ ਪ੍ਰੇਰਕ
ਬਨੂੜ, 18 ਮਈ
ਚਿਤਕਾਰਾ ਯੂਨੀਵਰਸਿਟੀ ਨੂੰ ‘ਇੰਸਟੀਚਿਊਟ ਆਫ਼ ਹੈਪੀਨੈੱਸ’ ਦਾ ਦਰਜਾ ਹਾਸਲ ਹੋਇਆ ਹੈ। ਯੂਨੀਵਰਸਿਟੀ ਨੂੰ ਦਿੱਲੀ ਵਿੱਚ ਹੋਏ ਸਨਮਾਨ ਸਮਾਗਮ ਮੌਕੇ ਕੇਂਦਰੀ ਮਹਿਲਾ ਅਤੇ ਬਾਲ ਭਲਾਈ ਮੰਤਰੀ ਸਮ੍ਰਿਤੀ ਇਰਾਨੀ ਨੇ ਇਹ ਸਨਮਾਨ ਭੇਟ ਕੀਤਾ ਹੈ। ਚਿਤਕਾਰਾ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਦੇ ਡੀਨ ਡਾ. ਸੰਧੀਰ ਸ਼ਰਮਾ ਅਤੇ ਡਾ. ਕ੍ਰਿਸ਼ਨਾ ਕੇ. ਮਿਸ਼ਰਾ ਨੇ ਇਹ ਸਨਮਾਨ ਹਾਸਲ ਕੀਤਾ। ਕੇਂਦਰੀ ਮੰਤਰੀ ਨੇ ਇਨਾਮ ਵੰਡਣ ਮੌਕੇ ਚਿਤਕਾਰਾ ਯੂਨੀਵਰਸਿਟੀ ਦੀ ਫੈਕਲਟੀ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਚਿਤਕਾਰਾ ਦੀ ਪ੍ਰੋ. ਚਾਂਸਲਰ ਡਾ. ਮਧੂ ਚਿਤਕਾਰਾ ਨੇ ਇੰਸਟੀਚਿਊਸ਼ਨ ਆਫ ਹੈਪੀਨੈੱਸ ਦਾ ਐਵਾਰਡ ਮਿਲਣ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਾਣ ਚਿਤਕਾਰਾ ਦੇ ਉਨ੍ਹਾਂ ਸਾਂਝੇ ਅਭਿਆਸਾਂ ਦਾ ਨਤੀਜਾ ਹੈ, ਜੋ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਕੀਤੇ ਜਾਂਦੇ ਹਨ।