ਰਵੇਲ ਸਿੰਘ ਭਿੰਡਰ
ਪਟਿਆਲਾ, 20 ਅਕਤੂਬਰ
ਪੰਜਾਬ ਦੇ ਥਰਮਲਾਂ ਵਿੱਚ ਕੋਲਾ ਮੁੱਕਣ ਕੰਢੇ ਹੋਣ ਕਾਰਨ ਲੰਘੀ ਅੱਧੀ ਰਾਤ ਰਾਜਪੁਰਾ ਥਰਮਲ ਦਾ ਇੱਕ ਯੂਨਿਟ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਾਈਵੇਟ ਖੇਤਰ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ। ਇਸ ਵੇਲੇ ਰਾਜਪੁਰਾ ਥਰਮਲ ਦਾ ਇਕ ਯੂਨਿਟ ਚੱਲ ਰਿਹਾ ਹੈ। ਇਸ ਥਰਮਲ ਕੋਲ ਮੁਸ਼ਕਲ ਨਾਲ ਮਾੜਾ ਮੋਟਾ ਕੋਲਾ ਜੋਗਾ ਹੀ ਕੋਲਾ ਬਚਿਆ ਹੈ, ਜਦ ਕਿ ਤਲਵੰਡੀ ਸਾਬੋ ਥਰਮਲ ਕੋਲ ਵੀ ਮਾੜਾ-ਮੋਟਾ ਕੋਲਾ ਬਾਕੀ ਹੈ। ਪਾਵਰਕੌਮ ਦੇ ਆਪਣੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ ਵੀ ਵਧ ਤੋਂ ਵਧ ਛੇ ਦਿਨ ਜੋਗਾ ਕੋਲਾ ਹੈ। ਉਜ ਇਹ ਦੋਵੇਂ ਥਰਮਲ ਬਿਜਲੀ ਦੀ ਮੰਗ ਮਨਫ਼ੀ ਹੋਣ ਕਾਰਨ ਬੰਦ ਹਨ।