ਚੰਡੀਗੜ੍ਹ (ਟਨਸ): ਕੁੱਲ ਹਿੰਦ ਕਾਂਗਰਸ ਕਮੇਟੀ ਨੇ ਆਪਸੀ ਤਾਲਮੇਲ ਲਈ ਅੱਜ 22 ਜ਼ਿਲ੍ਹਾ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਹੈ। ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੱਲੋਂ ਇਸ ਸਬੰਧੀ ਸੂਚੀ ਜਾਰੀ ਕੀਤੀ ਗਈ। ਸੂਚੀ ਅਨੁਸਾਰ ਸ਼ੀਸ਼ਪਾਲ ਕੇਹਰਵਾਲਾ ਨੂੰ ਬਠਿੰਡਾ ਤੇ ਮਾਨਸਾ ਅਤੇ ਵਿਜੈ ਚੌਹਾਨ ਨੂੰ ਮੋਗਾ ਦਾ ਜ਼ਿਲ੍ਹਾ ਕੋਆਰਡੀਨੇਟਰ ਲਾਇਆ ਗਿਆ ਹੈ। ਇਸੇ ਤਰ੍ਹਾਂ ਪ੍ਰਤਿਭਾ ਨੂੰ ਮੁਹਾਲੀ, ਨਰੇਸ਼ ਕੁਮਾਰ ਨੂੰ ਕਪੂਰਥਲਾ, ਅਮਿਤ ਯਾਦਵ ਨੂੰ ਮੁਕਤਸਰ ਸਾਹਿਬ, ਸੁਸ਼ੀਲ ਪਾਰਿਖ ਨੂੰ ਫਾਜ਼ਿਲਕਾ, ਸੰਜੈ ਠਾਕੁਰ ਨੂੰ ਪਟਿਆਲਾ ਸ਼ਹਿਰੀ, ਅਨਿਲ ਸ਼ਰਮਾ ਨੂੰ ਰੋਪੜ, ਸੁਧੀਰ ਸੁਮਨ ਨੂੰ ਫ਼ਤਹਿਗੜ੍ਹ ਸਾਹਿਬ, ਸੀਤਾ ਰਾਮ ਲਾਂਬਾ ਨੂੰ ਬਰਨਾਲਾ, ਇੰਤਜ਼ਾਰ ਅਲੀ ਨੂੰ ਮਾਲੇਰਕੋਟਲਾ, ਰਾਜਿੰਦਰ ਨੂੰ ਸੰਗਰੂਰ ਅਤੇ ਅਸ਼ੋਕ ਕੁਲਾਰੀਆ ਨੂੰ ਫਰੀਦੋਕਟ ਦਾ ਜ਼ਿਲ੍ਹਾ ਕੋਆਰਡੀਨੇਟਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਮਨੋਜ ਪਠਾਨੀਆਂ ਨੂੰ ਪਠਾਨਕੋਟ, ਵਿਜੈ ਇੰਦਰ ਨੂੰ ਗੁਰਦਾਸਪੁਰ, ਸ਼ਾਂਤਨੂ ਚੌਹਾਨ ਨੂੰ ਅੰਮ੍ਰਿਤਸਰ, ਸੁਮੀਤ ਸ਼ਰਮਾ ਨੂੰ ਹੁਸ਼ਿਆਰਪੁਰ, ਗੋਵਿੰਦ ਸ਼ਰਮਾ ਨੂੰ ਜਲੰਧਰ ਸ਼ਹਿਰੀ, ਮਨੀਸ਼ ਠਾਕੁਰ ਨੂੰ ਜਲੰਧਰ ਦਿਹਾਤੀ ਅਤੇ ਲਛਮਣ ਗੋਦਾਰਾ ਨੂੰ ਲੁਧਿਆਣਾ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ।