ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 24 ਜੂਨ
ਇੱਥੋਂ ਦੀ ਦੇਸ਼ ਭਗਤ ਯੂਨੀਵਰਸਿਟੀ ਵਿੱਚ ਅੱਜ ਕਾਨਵੋਕੇਸ਼ਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬੈਚਲਰ ਆਫ਼ ਓਫਥੈਲਮਿਕ ਮੈਡੀਕਲ ਸਾਇੰਸ ਦੇ 49 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਯੂਨੀਵਰਸਿਟੀ ਦੇ ਕੁਲਪਤੀ ਡਾ. ਜੋਰਾ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਦਿਹਾਤੀ ਭਾਰਤ ਵਿਚ ਅੱਖਾਂ ਨਾਲ ਸਬੰਧਿਤ ਬਿਮਾਰੀਆਂ ਅਤੇ ਅੰਨ੍ਹੇਪਣ ਦੀ ਦਰ ਨਾਲ ਨਜਿੱਠਣ ਲਈ 1978 ਵਿਚ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੈਸ ਸ਼ੁਰੂ ਕੀਤਾ ਸੀ। ਇਸੇ ਮੰਤਵ ਲਈ ਦੇਸ਼ ਦੇ ਵੱਖ-ਵੱਖ ਸਰਕਾਰੀ ਮੈਡੀਕਲ ਕਾਲਜਾਂ ਵਿਚ ਮੈਡੀਕਲ ਵਿਸ਼ੇ ਨਾਲ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2 ਸਾਲਾਂ ਲਈ ਔਫਥੈਲਮਿਕ ਅਸਿਸਟੈਂਟ ਦਾ ਡਿਪਲੋਮਾ ਸ਼ੁਰੂ ਕੀਤਾ ਗਿਆ। ਇਸ ਦੌਰਾਨ ਡਾ.ਜ ਜ਼ੋਰਾ ਸਿੰਘ ਨੇ ਇਨ੍ਹਾਂ ਡਿਪਲੋਮਾ ਹੋਲਡਰਾਂ ਦੀ ਪੇਸ਼ੇਵਰ ਯੋਗਤਾ ਨੂੰ ਵਧਾਉਣ ਲਈ ਦੇਸ਼ ਭਗਤ ਯੂਨੀਵਰਸਿਟੀ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਯੂਨੀਵਰਸਿਟੀ ਦੀ ਪ੍ਰੋ. ਕੁਲਪਤੀ ਡਾ. ਤਜਿੰਦਰ ਕੌਰ ਨੇ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਨੇ ਹੁਣ ਤੱਕ 3 ਵੱਖ-ਵੱਖ ਬੈਚਾਂ ਵਿਚ 83 ਨੇਤਰ ਦੇ ਸਹਾਇਕਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਹਨ।