ਨਵੀਂ ਦਿੱਲੀ, 25 ਜਨਵਰੀ
ਮੁੱਖ ਅੰਸ਼
- ਰੋਜ਼ਾਨਾ ਪਾਜ਼ੇਟਿਵਿਟੀ ਦਰ 15.52 ਫ਼ੀਸਦੀ
ਕਰੋਨਾਵਾਇਰਸ ਦੇ ਲਗਾਤਾਰ ਪੰਜ ਦਿਨਾਂ ਤੋਂ ਤਿੰਨ ਲੱਖ ਤੋਂ ਵੱਧ ਕੇਸ ਆਉਣ ਮਗਰੋਂ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 2,55,874 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਕੋਵਿਡ-19 ਪੀੜਤਾਂ ਦੀ ਕੁੱਲ ਗਿਣਤੀ 3,97,99,202 ਹੋ ਗਈ ਹੈ। ਇਸ ਲਾਗ ਨੇ ਬੀਤੇ ਇੱਕ ਦਿਨ ਵਿੱਚ 614 ਲੋਕਾਂ ਦੀ ਜਾਨ ਲੈ ਲਈ ਹੈ, ਜਿਸ ਨਾਲ ਕਰੋਨਾ ਮ੍ਰਿਤਕਾਂ ਦੀ ਕੁੱਲ ਗਿਣਤੀ ਵਧ ਕੇ 4,90,462 ਹੋ ਗਈ ਹੈ। ਇਸ ਸਮੇਂ 22,36,842 ਕੇਸ ਸਰਗਰਮ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਅਪਡੇਟ ਕੀਤੇ ਅੰਕੜਿਆਂ ’ਤੇ ਆਧਾਰਿਤ ਹੈ। ਇਸ ਮਹਾਮਾਰੀ ਤੋਂ ਹੁਣ ਤੱਕ 3,70,71, 898 ਲੋਕ ਉੱਭਰ ਚੁੱਕੇ ਹਨ ਅਤੇ ਦੇਸ਼ ਵਿੱਚ ਸਿਹਤਯਾਬੀ ਦਰ ਘਟ ਕੇ 93.15 ਫ਼ੀਸਦੀ ਰਹਿ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 12,493 ਸਰਗਰਮ ਕੇਸ ਘੱਟ ਹੋਏ ਹਨ। ਕਰੋਨਾ ਦੀ ਰੋਜ਼ਾਨਾ ਪਾਜ਼ੇਟਿਵਿਟੀ ਦਰ 15.52 ਫ਼ੀਸਦੀ, ਜਦੋਂਕਿ ਹਫ਼ਤਾਵਾਰੀ ਦਰ 17.17 ਫ਼ੀਸਦੀ ਰਹੀ। ਦੇਸ਼ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਤਹਿਤ ਲੋਕਾਂ ਨੂੰ ਹੁਣ ਤੱਕ 162.92 ਕਰੋੜ ਕਰੋਨਾ ਰੋਕੂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। -ਪੀਟੀਆਈ
ਪੰਜਾਬ ਵਿੱਚ 4049 ਨਵੇਂ ਕੇਸ, 30 ਮੌਤਾਂ
ਚੰਡੀਗੜ੍ਹ, (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਕਰੋਨਾ ਕਾਰਨ ਬੀਤੇ 24 ਘੰਟਿਆਂ ’ਚ 30 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 17,059 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ’ਚ ਕਰੋਨਾ ਦੇ 4,049 ਨਵੇਂ ਕੇਸ ਮਿਲੇ ਹਨ ਜਦਕਿ 6,931 ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 42,589 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ ਅੱਜ ਗੁਰਦਾਸਪੁਰ ’ਚ 6, ਹੁਸ਼ਿਆਰਪੁਰ ’ਚ 5, ਅੰਮ੍ਰਿਤਸਰ ਤੇ ਲੁਧਿਆਣਾ ’ਚ 4-4, ਬਠਿੰਡਾ, ਮੋਗਾ, ਸੰਗਰੂਰ, ਮੁਹਾਲੀ ’ਚ 2-2, ਜਲੰਧਰ, ਪਠਾਨਕੋਟ ਤੇ ਨਵਾਂ ਸ਼ਹਿਰ ’ਚ ਇੱਕ-ਇੱਕ ਜਣੇ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮੁਹਾਲੀ ’ਚ 916, ਲੁਧਿਆਣਾ ’ਚ 492, ਅੰਮ੍ਰਿਤਸਰ ’ਚ 453, ਜਲੰਧਰ ’ਚ 276, ਬਠਿੰਡਾ ’ਚ 212, ਫਾਜ਼ਿਲਕਾ ’ਚ 208, ਪਟਿਆਲਾ ’ਚ 193, ਹੁਸ਼ਿਆਰਪੁਰ ’ਚ 181, ਤਰਨਤਾਰਨ ’ਚ 147, ਕਪੂਰਥਲਾ ’ਚ 120, ਰੋਪੜ ’ਚ 110, ਗੁਰਦਾਸਪੁਰ ’ਚ 102, ਫਿਰੋਜ਼ਪੁਰ ’ਚ 94, ਨਵਾਂ ਸ਼ਹਿਰ ’ਚ 86, ਸੰਗਰੂਰ ’ਚ 82, ਫ਼ਰੀਦਕੋਟ ’ਚ 81, ਮੋਗਾ ’ਚ 70, ਫ਼ਤਹਿਗੜ੍ਹ ਸਾਹਿਬ ’ਚ 63, ਮਾਨਸਾ ’ਚ 47, ਪਠਾਨਕੋਟ ’ਚ 44, ਬਰਨਾਲਾ ’ਚ 39 ਤੇ ਮੁਕਤਸਰ ’ਚ 33 ਜਣੇ ਕਰੋਨਾ ਪਾਜ਼ੇਟਿਵ ਮਿਲੇ ਹਨ।