ਚੰਡੀਗੜ੍ਹ 1 ਅਗਸਤ
ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ ਜਿੱਥੇ 19 ਵਿਅਕਤੀਆਂ ਦੀ ਜਾਨ ਲੈ ਲਈ ਉਥੇ ਸੱਜਰੇ ਮਾਮਲਿਆਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 400 ਨੂੰ ਪਾਰ ਕਰ ਗਿਆ ਹੈ ਤੇ ਮਹਾਮਾਰੀ ਨੇ 405 ਵਿਅਕਤੀਆਂ ਦੀ ਜਾਨ ਲੈ ਲਈ। ਸੂਬੇ ਵਿੱਚ ਸੱਜਰੇ ਮਾਮਲਿਆਂ ਦਾ ਨਵਾਂ ਰਿਕਾਰਡ ਬਣਿਆ ਹੈ ਤੇ ਇੱਕੋ ਦਿਨ ਵਿੱਚ 944 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਾਗ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 17 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ। ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 17063 ਤੱਕ ਪਹੁੰਚ ਗੀ ਹੈ। ਸੂਬੇ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਸਭ ਤੋਂ ਵੱਧ ਮੌਤਾਂ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ ਤੇ ਲੰਘੇ 24 ਘੰਟਿਆਂ ਦੌਰਾਨ ਵੀ ਲੁਧਿਆਣਾ ਵਿੱਚ 10, ਅੰਮ੍ਰਿਤਸਰ ਤੇ ਸੰਗਰੂਰ ਵਿੱਚ 2-2, ਕਪੂਰਥਲਾ, ਮੁਹਾਲੀ, ਮੁਕਤਸਰ, ਜਲੰਧਰ ਅਤੇ ਬਰਨਾਲਾ ਵਿੱਚ ਇੱਕ-ਇੱਕ ਵਿਅਕਤੀ ਫੌਤ ਹੋ ਗਿਆ। ਪੰਜਾਬ ਵਿੱਚ 944 ਸੱਜਰੇ ਕੇਸ ਦੌਰਾਨ ਜ਼ਿਲ੍ਹਾ ਵਾਰ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿੱਚ 166, ਜਲੰਧਰ ਵਿੱਚ 162, ਗੁਰਦਾਸਪੁਰ ਵਿੱਚ 89, ਬਠਿੰਡਾ ਵਿੱਚ 76, ਪਟਿਆਲਾ ਵਿੱਚ 66, ਅੰਮ੍ਰਿਤਸਰ ਵਿੱਚ 49, ਫਿਰੋਜ਼ਪੁਰ ਵਿੱਚ 48, ਫਾਜ਼ਿਲਕਾ ਤੇ ਸੰਗਰੂਰ ਵਿੱਚ 37-37, ਕਪੂਰਥਲਾ ਵਿੱਚ 35, ਮੁਹਾਲੀ ਵਿੱਚ 34, ਬਰਨਾਲਾ ਵਿੱਚ 26, ਫਤਿਹਗੜ੍ਹ ਸਾਹਿਬ ਵਿੱਚ 21, ਪਠਾਨਕੋਟ ਵਿੱਚ 19, ਮੋਗਾ ਵਿੱਚ 16, ਹੁਸ਼ਿਆਰਪੁਰ, ਤਰਨਤਾਰਨ ਅਤੇ ਮਾਨਸਾ ਵਿੱਚ 14-14, ਰੋਪੜ ਵਿੱਚ 12, ਮੁਕਤਸਰ ਵਿੱਚ 4, ਨਵਾਂਸ਼ਹਿਰ ਵਿੱਚ 3, ਫਰੀਦਕੋਟ ਵਿੱਚ 2 ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ਵਿੱਚ ਮਾਮਲੇ 3377 ਤੇ ਮੌਤਾਂ 99, ਜਲੰਧਰ ਵਿੱਚ ਮਾਮਲੇ 2411 ਤੇ ਮੌਤਾਂ 54, ਅੰਮ੍ਰਿਤਸਰ ਵਿੱਚ ਮਾਮਲੇ 1911 ਅਤੇ ਮੌਤਾਂ 80, ਪਟਿਆਲਾ ਮਾਮਲੇ 1785 ਅਤੇ ਮੌਤਾਂ 28, ਸੰਗਰੂਰ ਵਿੱਚ ਮਾਮਲੇ 1093 ਅਤੇ ਮੌਤਾਂ 28 ਹੋ ਗਈਆਂ।