ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜੁਲਾਈ
ਪੰਜਾਬ ਪੁਲੀਸ ਅਕਾਦਮੀ ਫ਼ਿਲੌਰ ’ਚ 17 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਕੋਰਸ ਮੁੜ ਮੁਲਤਵੀ ਕਰ ਦਿੱਤਾ ਗਿਆ ਹੈ। ਡੀਜੀਪੀ ਵੱਲੋਂ ਖੇਤਰੀ ਪੁਲੀਸ ਅਧਿਕਾਰੀਆਂ ਅੱਜ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੋਰਸ ਲਈ ਆਨਲਾਈਨ ਕਲਾਸਾਂ ਚਲਾਉਣ ਬਾਰੇ ਵਿਚਾਰ ਅਧੀਨ ਹੈ। ਡੀਜੀਪੀ ਵੱਲੋਂ ਜਾਰੀ ਇਸ ਪੱਤਰ ਵਿੱਚ ਖੇਤਰੀ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ 17 ਜੁਲਾਈ ਨੂੰ ਤਰੱਕੀ ਕੋਰਸ (ਅੱਪਰ ਸਕੂਲ ਕੋਰਸ) ਵਿੱਚ ਆਉਣ ਵਾਲੇ ਸਿਖਿਆਰਥੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਨ੍ਹਾਂ ਵੱਲੋਂ ਰਹਿੰਦੀ ਸਿਖਲਾਈ ਹਾਸਲ ਕਰਨ ਲਈ ਪੀਪੀਏ ਫ਼ਿਲੌਰ ’ਚ 17 ਜੁਲਾਈ ਨੂੰ ਹਾਜ਼ਰ ਨਾ ਹੋਣ। ਇਸ ਸਬੰਧੀ ਕੋਰਸ ਨੂੰ ਮੁੜ ਸ਼ੁਰੂ ਕਰਨ ਲਈ ਅਗਲੇ ਹੁਕਮਾਂ ਦਾ ਇੰਤਜ਼ਾਰ ਕੀਤਾ ਜਾਵੇ। ਇਸ ਬਾਰੇ ਸਰਕਾਰ ਕੋਰਸ ਲਈ ਆਨਲਾਈਨ ਕਲਾਸਾਂ ਚਲਾਉਣ ਬਾਰੇ ਵਿਚਾਰ ਅਧੀਨ ਹੈ।