ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 28 ਅਪਰੈਲ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਕੋਵਿਨ ਪੋਰਟਲ ਜਾਂ ਅਰੋਗਿਆ ਸੇਤੂ ਐਪ ਰਾਹੀਂ ਕਰੋਨਾ ਟੀਕੇ ਲਈ ਰਜਿਸਟਰੇਸ਼ਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਅੱਜ ਜਿਵੇਂ ਸ਼ਾਮ ਚਾਰ ਵਜੇ ਐਪ ’ਤੇ ਲੋਕਾਂ ਨੇ ਬੂਕਿੰਗ ਸ਼ੁਰੂ ਕੀਤੀ ਤਾਂ ਉਹ ਐਪ ਕਰੈਸ਼ ਕਰ ਗਈ। ਸਰਕਾਰ ਨੇ 18 ਤੋਂ 44 ਸਾਲ ਤੱਕ ਦੀ ਉਮਰ ਵਾਲਿਆ ਲਈ ਕਰੋਨਾ ਟੀਕੇ ਲਈ ਅਗਾਊਂ ਰਜਿਸਟਰੇਸ਼ਨ ਦੀ ਸ਼ਰਤ ਰੱਖੀ ਹੈ। ਇਸ ਵਰਗ ਨੂੰ 1 ਮਈ ਤੋਂ ਰਜਿਸਟਰੇਸ਼ਨ ਦੇ ਅਧਾਰ ’ਤੇ ਟੀਕੇ ਲਗਾਏ ਜਾਣਗੇ ਪਰ ਅੱਜ ਸ਼ਾਮ ਚਾਰ ਵਜਦੇ ਹੀ ਜਿਵੇਂ ਹੀ ਲੋਕਾਂ ਨੂੰ ਰਜਿਸਟਰੇਸ਼ਨ ਸ਼ੁਰੂ ਕੀਤੀ ਤਾਂ ਐਪ ਕਰੈਸ਼ ਕਰ ਗਈ।