ਇਕਬਾਲ ਸਿੰਘ ਸ਼ਾਂਤ
ਲੰਬੀ, 25 ਅਗਸਤ
ਬਾਦਲ ਪਰਿਵਾਰ ਦੇ ਕਰੋਨਾ ਟੈਸਟਾਂ ਵਿੱਚ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਕੇਂਦਰੀ ਮੰਤਰੀ ਪਤਨੀ ਹਰਸਿਮਰਤ ਕੌਰ ਬਾਦਲ, ਉਨ੍ਹਾਂ ਦੀ ਧੀ ਗੁਰਲੀਨ ਅਤੇ ਪੁੱਤਰ ਅਨੰਤਬੀਰ ਦੀ ਰਿਪੋਰਟ ਨੈਗੇਟਿਵ ਆਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੈਂਪਲ ਲਿਆ ਜਾਣਾ ਹੈ। ਸੂਤਰਾਂ ਅਨੁਸਾਰ ਸੁਖਬੀਰ ਦੀ ਵੱਡੀ ਧੀ ਹਰਕੀਰਤ ਬਾਦਲ ਪਿੰਡ ਵਿੱਚ ਨਹੀਂ ਹੈ। ਇਸ ਤੋਂ ਪਹਿਲਾਂ ਹੁਣ ਤੱਕ ਬਾਦਲ ਪਰਿਵਾਰ ਦੇ ਐੱਸਪੀ ਸਕਿਓਰਿਟੀ, ਸੀਆਈਐੱਸਐੱਫ ਦੀ ਮਹਿਲਾ ਸਬ ਇੰਸਪੈਕਟਰ, ਰਸੋਈਏ ਸਮੇਤ 17 ਮੁਲਾਜ਼ਮ ਕਰੋਨਾ ਪਾਜ਼ੇਟਿਵ ਆ ਚੁੱਕੇ ਹਨ।