ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਜੂਨ
ਅੱਜ ਲੱਗੇ ਸੂਰਜ ਗ੍ਰਹਿਣ ਦੌਰਾਨ ਲੋਕਾਂ ਵਿਚ ਗ੍ਰਹਿਣ ਦੇਖਣ ਲਈ ਉਤਸ਼ਾਹ ਪਾਇਆ ਗਿਆ। ਸਵੇਰ ਤੋਂ ਹੀ ਲੋਕ ਸੂਰਜ ਗ੍ਰਹਿਣ ਲੱਗਣ ਦੀ ਉਡੀਕ ਕਰ ਰਹੇ ਸਨ ਪਰ ਇਸ ਦੌਰਾਨ ਬਹੁਤੇ ਲੋਕ ਵਹਿਮ ਕਾਰਨ ਘਰਾਂ ਅੰਦਰ ਹੀ ਵੜੇ ਰਹੇ। ਗ੍ਰਹਿਣ ਲੱਗਣ ਵੇਲੇ ਵੱਡੀ ਗਿਣਤੀ ਨੌਜਵਾਨ ਮੈਦਾਨਾਂ ’ਚ ਆ ਗਏ ਤੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਗਏ ਤੇ ਉਨ੍ਹਾਂ ਨੇ ਕਾਲੀਆਂ ਐਨਕਾਂ, ਐਕਸਰੇ ਦੀਆਂ ਸ਼ੀਟਾਂ ਆਦਿ ਸੂਰਜ ਗ੍ਰਹਿਣ ਵੇਖਿਆ।
ਇਸ ਦੌਰਾਨ ਸੂਰਜ ਦੇ ਅੱਗੇ ਚੰਦਰਮਾ ਆਉਣ ਨਾਲ ਦੁਪਹਿਰ ਵੇਲੇ ਹੀ ਹਨੇਰਾ ਛਾ ਗਿਆ। ਜਦੋਂ ਗ੍ਰਹਿਣ ਲੱਗਾ ਹੋਇਆ ਸੀ ਤਾਂ ਸ਼ਹਿਰ ਦੇ ਵੱਡੇ ਹਿੱਸੇ ਵਿਚ ਸੁੰਨ ਪੱਸਰੀ ਹੋਈ ਸੀ। ਇਸ ਦੌਰਾਨ ਜੋਤਿਸ਼ ਨੂੰ ਮੰਨਣ ਵਾਲਿਆਂ ਨੇ ਸੂਰਜ ਗ੍ਰਹਿਣ ਦੇ ਪ੍ਰਭਾਵ ਤੋਂ ਬਚਣ ਲਈ ਪੂਜਾ, ਅਰਚਨਾ ਤੇ ਉਪਾਅ ਵੀ ਕੀਤੇ। ਸੂਰਜ ਗ੍ਰਹਿਣ ਕਾਰਨ ਬਹੁਤੇ ਲੋਕਾਂ ਦੇ ਘਰਾਂ ਅੰਦਰ ਹੀ ਰਹੇ, ਜਿਸ ਕਾਰਨ ਸਿਹਤ ਵਿਭਾਗ ਨੇ ਵੀ ਸੁਖ ਦਾ ਸਾਹ ਲਿਆ।