ਪੱਤਰ ਪ੍ਰੇਰਕ
ਘੁਮਾਣ, 17 ਜਨਵਰੀ
ਇਤਿਹਾਸਕ ਕਸਬਾ ਘੁਮਾਣ ਦੇ ਇੱਕ ਵਿਅਕਤੀ ਦੀ ਬੀਤੇ ਦਿਨੀਂ ਦੁਬਈ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਵਤਾਰ ਸਿੰਘ (45) ਪੁੱਤਰ ਹਰਭਜਨ ਸਿੰਘ 14 ਜਨਵਰੀ ਨੂੰ ਜਦੋਂ ਟਰਾਲਾ ਲੈ ਕੇ ਦੁਬਈ ਤੋਂ ਆਬੂਧਾਬੀ ਲਈ ਰਵਾਨਾ ਹੋਇਆ ਤਾਂ ਰਸਤੇ ਵਿੱਚ ਸੰਘਣੀ ਧੁੰਦ ਪੈਣ ਕਰਕੇ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹ ਪਤਨੀ ਅਤੇ ਤਿੰਨ ਬੱਚਿਆਂ ਦਾ ਇਕਲੌਤਾ ਸਹਾਰਾ ਸੀ।