ਪੱਤਰ ਪ੍ਰੇਰਕ
ਰੂਪਨਗਰ, 9 ਨਵੰਬਰ
ਰੂਪਨਗਰ ਜ਼ਿਲ੍ਹੇ ਵਿੱਚ ਅੱਜ 12 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ ਇੱਕ, ਸ੍ਰੀ ਚਮਕੌਰ ਸਾਹਿਬ ਇਲਾਕੇ ਵਿੱਚ 3, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ 4,ਕੀਰਤਪੁਰ ਸਾਹਿਬ ਇਲਾਕੇ ਵਿੱਚ ਇੱਕ, ਨੰਗਲ ਇਲਾਕੇ ਵਿੱਚ 3 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ। ਹੁਣ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 160 ਹੈ। ਅੱਜ ਮੋਰਿੰਡਾ ਦੇ 67 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ। ਇੰਜ ਰੂਪਨਗਰ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 125 ਹੋ ਗਈ ਹੈ।
ਮੋਰਿੰਡਾ (ਪੱਤਰ ਪ੍ਰੇਰਕ): ਗਾਰਡਨ ਕਲੋਨੀ ਮੋਰਿੰਡਾ ਦੇ ਵਸਨੀਕ ਇੱਕ ਬਜ਼ੁਰਗ ਦੀ ਅੱਜ ਕਰੋਨਾ ਕਾਰਨ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਲਗਪਗ 70 ਸਾਲ ਦਾ ਬਜ਼ੁਰਗ ਕਰੋਨਾ ਪਾਜ਼ੇਟਿਵ ਸੀ ਤੇ ਉਹ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸੀ।
ਕਰੋਨਾ ਟੈਸਟ ਸਬੰਧੀ ਕੈਂਪ ਲਾਇਆ
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਕਰੋਨਾ ਮਿਸ਼ਨ ਫ਼ਤਹਿ ਤਹਿਤ ਮੋਬਾਈਲ ਵੈਨ ਲੈ ਕੇ ਮੁੱਲਾਂਪੁਰ ਗਰੀਬਦਾਸ ਵਿੱਚ ਕਰੋਨਾ ਟੈਸਟ ਕੈਂਪ ਲਗਾਇਆ ਗਿਆ। ਪੁਰੀ ਟਰੱਸਟ ਦੇ ਚੇਅਰਮੈਨ ਅਰਵਿੰਦਪੁਰੀ ਅਤੇ ਐੱਸਐੱਮਓ ਘੜੂੰਆਂ ਡਾਕਟਰ ਕੁਲਜੀਤ ਕੌਰ ਵੱਲੋਂ ਡਾਕਟਰਾਂ, ਸਮਾਜਸੇਵੀਆਂ,ਪੁਲੀਸ ਪ੍ਰਸ਼ਾਸਨ ਅਤੇ ਆਸ਼ਾ ਵਰਕਰਾਂ ਦਾ ਇਸ ਮੌਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਧਿਕਾਪਕਾਂ, ਪੁਲੀਸ ਮੁਲਾਜ਼ਮਾਂ ਅਤੇ ਆਗਣਵਾੜੀ ਵਰਕਰਾਂ ਦੇ ਕਰੋਨਾ ਟੈੱਸਟ ਕੀਤੇ ਗਏ।