ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 24 ਫਰਵਰੀ
ਇਪਟਾ ਲਹਿਰ ਦੇ ਬਾਨੀ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ ਅੱਜ ਆਪਣੇ ਜੱਦੀ ਪਿੰਡ ਉਦੋਵਾਲੀ ਵਿੱਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪਿੰਡ ਉਦੋਵਾਲੀ ਨੇੜੇ ਧਿਆਨਪੁਰ ਵਿੱਚ 25 ਫ਼ਰਵਰੀ ਨੂੰ ਅੰਤਿਮ ਸੰਸਕਾਰ ਹੋਵੇਗਾ। ਅਮਰਜੀਤ ਗੁਰਦਾਸਪੁਰੀ ਆਪਣੇ ਪੁੱਤਰ ਪਰਮਸੁਨੀਲ ਸਿੰਘ ਦੀ ਮੌਤ ਕਾਰਨ ਸਦਮੇ ਵਿੱਚ ਸਨ ਤੇ ਬੀਤੇ ਕੁਝ ਸਮੇਂ ਤੋਂ ਬੀਮਾਰ ਸਨ।