ਪੱਤਰ ਪ੍ਰੇਰਕ
ਮਾਨਸਾ/ਬੋਹਾ, 17 ਨਵੰਬਰ
ਪਿੰਡ ਹਾਕਮ ਵਾਲਾ ਦੇ ਮਜ਼ਦੂਰ ਆਗੂ ਹਰਚਰਨ ਸਿੰਘ ਖਾਲਸਾ (65) ਦਾ ਅੱਜ ਟਿਕਰੀ ਹੱਦ ’ਤੇ ਦੇਹਾਂਤ ਹੋ ਗਿਆ। ਹਰਚਰਨ ਸਿੰਘ ਖਾਲਸਾ ਦਿੱਲੀ ਮੋਰਚੇ ’ਚ ਮੁੱਢ ਤੋਂ ਹੀ ਡਟਿਆ ਹੋਇਆ ਸੀ। ਉਹ ਇਕ ਦਿਨ ਵੀ ਘਰ ਨਹੀਂ ਆਇਆ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਕਿ ਬੀਤੀ ਪਹਿਲੀ ਅਕਤੂਬਰ ਨੂੰ ਟਿਕਰੀ ਸਟੇਜ ਤੋਂ ਸਾਈਕਲ ’ਤੇ ਵਾਪਸ ਜਾਂਦੇ ਹੋਏ ਹਰਚਰਨ ਸਿੰਘ ਨੂੰ ਇੱਕ ਕੈਂਟਰ ਫੇਟ ਮਾਰ ਗਿਆ ਸੀ। ਇਸ ਮਗਰੋਂ ਉਸ ਨੂੰ ਪੀਜੀਆਈ ਰੋਹਤਕ ਲਿਜਾਇਆ ਗਿਆ। 8 ਨਵੰਬਰ ਨੂੰ ਪੀਜੀਆਈ ਰੋਹਤਕ ਤੋਂ ਛੁੱਟੀ ਮਿਲਣ ’ਤੇ ਉਹ ਟਿਕਰੀ ਹੱਦ ’ਤੇ ਵਾਪਸ ਆ ਗਿਆ ਸੀ। ਇੱਥੇ ਹੀ ਅੱਜ ਸਵੇਰੇ ਉਸ ਦਾ ਦੇਹਾਂਤ ਹੋ ਗਿਆ।