ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਜੁਲਾਈ
ਕਰੋਨਾ ਕਾਰਨ ਜੀਟੀਬੀ ਗਰੁੱਪ ਆਫ ਇਸਟੀਚਿਊਸ਼ਨਜ਼ ਦੇ ਐੱਮਡੀ ਤੇ ਮੁੱਖ ਮੰਦਰ ਕਮੇਟੀ ਦੇ ਪ੍ਰਧਾਨ 77 ਸਾਲ ਦੇ ਸ਼ਾਮ ਲਾਲ ਗਰਗ ਦੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਮੌਤ ਹੋ ਗਈ। ਉਹ ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਭੋਲਾ ਦੇ ਪਿਤਾ ਤੇ ਨਗਰ ਕੌਂਸਲ ਦੀ ਪ੍ਰਧਾਨ ਰਵੀਨਾ ਗਰਗ ਦੇ ਸਹੁਰਾ ਸਨ। ਉਹ ਪੰਜ ਦਿਨਾਂ ਤੋਂ ਹਸਪਤਾਲ ’ਚ ਦਾਖਲ ਸਨ। ਉਨ੍ਹਾਂ ਦੇ ਪੁੱਤ ਰਾਜੇਸ਼ ਭੋਲਾ ਨੇ ਪੀਪੀ ਕਿੱਟ ਪਾਕੇ ਸਸਕਾਰ ਕੀਤਾ।