ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਜੁਲਾਈ
ਪਟਿਆਲਾ ਵਿਚ ਸਥਿਤ ਡੀਜ਼ਲ ਇੰਜਣ ਨਵੀਨੀਕਰਨ ਵਰਕਸ਼ਾਪ ਅਤੇ ਇਨ੍ਹਾਂ ਦੀ ਕਲੋਨੀ ਵਿਚ ਸਬਜ਼ੀ ਵੇਚਣ ਵਾਲਿਆਂ ਵੱਲੋਂ ਅੱਜ ਵਰਕਸ਼ਾਪ ਕੋਲ ਪ੍ਰਦਰਸ਼ਨ ਕੀਤਾ ਗਿਆ। ਅਦਿਤਿਆ ਪੰਡਿਤ ਨੇ ਦੱਸਿਆ ਕਿ ਅੱਜ ਕੁੱਝ ਅਧਿਕਾਰੀ ਆਏ ਤੇ ਰਾਜੂ ਦਾ ਇਸ ਗੱਲੋਂ ਚਲਾਨ ਕੱਟ ਦਿੱਤਾ ਕੇ ਉਸ ਕੋਲ ਪਲਾਸਟਿਕ ਦੇ ਲਿਫਾਫੇ ਹਨ। ਉਨ੍ਹਾਂ ਕਿਹਾ ਕਿ ਜੇ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲਿਆਂ ਫੈਕਟਰੀਆਂ ਨੂੰ ਕੋਈ ਰੋਕ ਨਹੀਂ ਹੈ ਫੇਰ ਉਨ੍ਹਾਂ ਦੇ ਚਲਾਨ ਕਿਉਂ ਕੱਟੇ ਜਾ ਰਹੇ ਹਨ? ਉਨ੍ਹਾਂ ਦੇ ਸਮਰਥਨ ਵਿਚ ਵਰਕਸ਼ਾਪ ਦੇ ਕਰਮਚਾਰੀ ਵੀ ਪੁੱਜੇ।