ਐਸਏਐਸ ਨਗਰ (ਮੁਹਾਲੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਨਵਰੀ 2022 ਵਿੱਚ ਕਰਵਾਈਆਂ ਜਾਣ ਵਾਲੀਆਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਅਨੁਪੂਰਕ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਫੀਸਾਂ ਭਰਨ ਦਾ ਵੇਰਵਾ ਜਾਰੀ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਦੱਸਿਆ ਕਿ ਓਪਨ ਸਕੂਲ ਪ੍ਰੀਖਿਆ ਪ੍ਰਣਾਲੀ ਅਧੀਨ ਦਸਵੀਂ ਸ਼੍ਰੇਣੀ ਦੇ ਰੀ-ਅਪੀਅਰ ਵਿਸ਼ਿਆਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਪ੍ਰੀਖਿਆਰਥੀਆਂ ਦੇ ਨਾਲ-ਨਾਲ ਓਪਨ ਸਕੂਲ ਪ੍ਰੀਖਿਆ ਪ੍ਰਣਾਲੀ ਤਹਿਤ ਕੰਪਾਰਟਮੈਂਟ ਵਿਸ਼ਿਆਂ ਦੀ ਪ੍ਰੀਖਿਆ ਜਨਵਰੀ 2022 ਵਿੱਚ ਕਰਵਾਈ ਜਾਣੀ ਹੈ। ਪ੍ਰਾਸਪੈਕਟਸ, ਪ੍ਰੀਖਿਆ ਫ਼ਾਰਮ ਤੇ ਪ੍ਰੀਖਿਆ ਸਬੰਧੀ ਮੁਕੰਮਲ ਜਾਣਕਾਰੀ www.pseb.ac. ’ਤੇ ਉਪਲੱਬਧ ਹੈ। -ਪੱਤਰ ਪ੍ਰੇਰਕ