ਚਮਕੌਰ ਸਾਹਿਬ: ਪੰਜਾਬ ਪੈਨਸ਼ਨਰਜ਼ ਮਹਾਂ ਸੰਘ ਚਮਕੌਰ ਸਾਹਿਬ ਦੀ ਮਹੀਨਾ ਵਾਰ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸੰਘ ਦਾ ਪ੍ਰਧਾਨ ਲੈਕਚਰਾਰ ਧਰਮਪਾਲ ਸੋਖਲ ਨੂੰ ਚੁਣਿਆ ਗਿਆ। ਇਸ ਤੋਂ ਪਹਿਲਾਂ ਪ੍ਰਧਾਨ ਮਰਹੂਮ ਚੌਧਰੀ ਭਰਤ ਸਿੰਘ ਅਤੇ ਮਰਹੂਮ ਜੋਗਿੰਦਰ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਸੰਘ ਦੇ ਜਨਰਲ ਸਕੱਤਰ ਹਰਚੰਦ ਸਿੰਘ ਨੇ ਦੱਸਿਆ ਕਿ ਹਰਪ੍ਰੀਤਇੰਦਰ ਸਿੰਘ ਨੂੰ ਸਟੇਟ ਦੀ ਯੂਨੀਅਨ ਵਿੱਚ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਮੀਟਿੰਗ ਦੌਰਾਨ ਸਮੂਹ ਪੈਨਸ਼ਨਰਜ਼ਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੈਡੀਕਲ ਭੱਤਾ 3 ਹਜ਼ਾਰ ਰੁਪਏ ਕਰਨ, ਡੀਏ ਦੀ ਕਿਸ਼ਤ ਕੇਂਦਰ ਸਰਕਾਰ ਦੀ ਤਰਜ਼ ’ਤੇ ਦੇਣ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਮੌਕੇ ਮਾ. ਰਣਜੀਤ ਸਿੰਘ ਹਵਾਰਾ, ਮਾਸਟਰ ਪ੍ਰਕਾਸ਼ ਸਿੰਘ, ਬਾਰਾ ਸਿੰਘ ਕੰਗ, ਬਲਦੇਵ ਸਿੰਘ ਅਤੇ ਤਰਸੇਮ ਲਾਲ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ