ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 10 ਸਤੰਬਰ
ਪੰਜਾਬ ਦੇ ਡਿੱਪੂ ਹੋਲਡਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਉਂਦੀ 15 ਸਤੰਬਰ ਨੂੰ ਅਨਾਜ ਭਵਨ, ਸੈਕਟਰ 39 ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਐਲਾਨ ਅੱਜ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਰੋਜ਼ ਗਾਰਡਨ ਵਿੱਚ ਡਿੱਪੂ ਹੋਲਡਰਾਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡਿੱਪੂ ਹੋਲਡਰਾਂ ਨੂੰ ਪਿਛਲੇ ਲਗਪਗ 25 ਮਹੀਨਿਆਂ ਦਾ ਕਮਿਸ਼ਨ ਜਾਰੀ ਨਹੀਂ ਕੀਤਾ ਗਿਆ ਅਤੇ ਹੋਰ ਮੁਸ਼ਕਿਲਾਂ ਦੇ ਹੱਲ ਲਈ ਕੋਈ ਚਾਰਾਜੋਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ। ਇਸ ਮੌਕੇ ਮੰਗਤ ਰਾਏ, ਵਿਜੈ ਕੁਮਾਰ, ਨਰੇਸ਼ ਕੁਮਾਰ, ਗਾਮਾ ਰਾਮ, ਨਵੀਨ ਕੁਮਾਰ, ਗੁਰਦਿਆਲ ਕੌਰ, ਗੀਤਾ ਰਾਣੀ, ਕਿਰਨਜੀਤ ਕੌਰ ਹਾਂਡਾ, ਸ਼ਿਵ ਦੇਵ ਸਿੰਘ, ਸ਼ੱਤਰੂਘਨ ਤੇ ਰਜਵੰਤ ਸਿੰਘ ਜਖੇਪਲ ਮੌਜੂਦ ਸਨ।