ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 5 ਸਤੰਬਰ
ਆਲ ਇੰਡੀਆ ਏਜੰਟਸ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ’ਤੇ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (ਐੱਲ.ਆਈ.ਸੀ.) ਦੀ ਸਰਹਿੰਦ ਬਰਾਂਚ ਦੇ ਏਜੰਟਾਂ ਵੱਲੋਂ ਮੰਗਾਂ ਦੇ ਹੱਕ ’ਚ ਐੱਲ.ਆਈ.ਸੀ. ਦਫਤਰ ਅੱਗੇ ਧਰਨਾ ਦਿੱਤਾ ਗਿਆ। ਬਰਾਂਚ ਦੇ ਪ੍ਰਧਾਨ ਸਵਰਨ ਸਿੰਘ ਵੜੈਚ ਨੇ ਦੱਸਿਆ ਕਿ ਜਥੇਬੰਦੀ ਇਕੱਲੇ ਏਜੰਟਾਂ ਦੇ ਹੱਕਾਂ ਲਈ ਹੀ ਨਹੀਂ ਸਗੋਂ ਪਾਲਸੀ ਹੋਲਡਰਾਂ ਦੇ ਹੱਕਾਂ ਲਈ ਵੀ ਸੰਘਰਸ਼ ਕਰ ਰਹੀ ਹੈ, ਜਿਸ ਵਿੱਚ ਏਜੰਟਾਂ ਦਾ ਕਮਿਸ਼ਨ ਵਧਾਉਣ, ਗਰੈਚੂਟੀ ਵਧਾਉਣ, ਮਕਾਨਾਂ ਦੇ ਕਰਜ਼ੇ ਵਧਾਉਣ, ਮੈਡੀਕਲ ਕਲੇਮ ਵਿੱਚ ਵਾਧਾ ਕਰਨ ਆਦਿ ਮੁੱਖ ਮੰਗਾਂ ਹਨ।
ਰੂਪਨਗਰ (ਪੱਤਰ ਪ੍ਰੇਰਕ): ਭਾਰਤੀ ਜੀਵਨ ਬੀਮਾ ਨਿਗਮ ਦੇ ਏਜੰਟਾਂ ਨੇ ਬੀਮਾ ਨਿਗਮ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਅੱਜ ਮੁਕੰਮਲ ਹੜਤਾਲ ਕੀਤੀ। ਇੱਥੇ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ਵਿੱਚ ਸਥਿਤ ਭਾਰਤੀ ਜੀਵਨ ਬੀਮਾ ਨਿਗਮ ਦੇ ਦਫਤਰ ਵਿੱਚ ਸਮੂਹ ਏਜੰਟਾਂ ਨੇ ਮੁਕੰਮਲ ਤੌਰ ’ਤੇ ਹੜਤਾਲ ਕਰਦਿਆਂ ਏਜੰਟ ਦਿਵਸ ਨੂੰ ਆਰਾਮ ਦਿਵਸ ਦੇ ਰੂਪ ਵਿੱਚ ਮਨਾਇਆ।