ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਜਨਵਰੀ
ਪੰਜਾਬੀ ਲਿਖਾਰੀ ਸਭਾ ਜਲੰਧਰ ਦੇ ਪ੍ਰਧਾਨ ਅਤੇ 65 ਤੋਂ ਵੱਧ ਕਿਤਾਬਾਂ ਦੀ ਰਚੇਤਾ ਡਾ. ਜਗਦੀਸ਼ ਕੌਰ ਵਾਡੀਆ (76) ਦਾ ਲੰਘੀ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ ’ਚ ਜੇਰੇ ਇਲਾਜ ਸਨ। ਇਥੋਂ ਦੇ ਮਾਡਲ ਟਾਊਨ ਦੇ ਸਮਸ਼ਾਨਘਾਟ ਵਿੱਚ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਡਾ. ਵਾਡੀਆ ਭਾਸ਼ਾ ਵਿਭਾਗ ਵਿੱਚੋਂ ਬਤੌਰ ਡਿਪਟੀ ਡਾਇਰੈਕਟਰ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ ਖਲੀਲ ਜਬਿਰਾਨ ਦੀਆਂ ‘ਰੂਹ ਦਾ ਦਰਪਣ’, ‘ਦਿਲ ਦੇ ਭੇਦ’, ‘ਮਹਬਿੂਬ ਦੀ ਵਾਪਸੀ’ ਤੇ ‘ਧਰਤੀ ਦੇ ਦੇਵਤੇ’ ਸਣੇ ਦਰਜਨ ਤੋਂ ਵੱਧ ਪੁਸਤਕਾਂ ਦਾ ਪੰਜਾਬੀ ਵਿੱਚ ਉਲੱਥਾ ਕੀਤਾ। ਉਨ੍ਹਾਂ ਦੇ ਸਸਕਾਰ ਮੌਕੇ ਪੁਡੂਚੇਰੀ ਦੇ ਸਾਬਕਾ ਗਵਰਨਰ ਡਾ. ਇਕਬਾਲ ਸਿੰਘ, ਇੰਜੀ. ਮੁਖਵਿੰਦਰ ਸਿੰਘ ਸੰਧੂ, ਪ੍ਰੋ. ਦਲਬੀਰ ਸਿੰਘ ਰਿਆੜ, ਮਹਿੰਦਰ ਸਿੰਘ ਅਨੇਜਾ, ਪਰਮ ਦਾਸ ਹੀਰ, ਇੰਜੀ. ਕਰਮਜੀਤ ਸਿੰਘ ਹਾਜ਼ਰ ਸਨ।