ਪਠਾਨਕੋਟ: ਇਥੋਂ ਦੇ ਬਮਿਆਲ ਸੈਕਟਰ ਦੀ ਢੀਂਡਾ ਪੋਸਟ ’ਤੇ ਸਵੇਰੇ ਛੇ ਵਜੇ ਦੇ ਕਰੀਬ ਪਾਕਿਸਤਾਨ ਵੱਲੋਂ ਆਏ ਡਰੋਨ ’ਤੇ ਬੀਐੱਸਐੱਫ ਨੇ ਫਾਇਰਿੰਗ ਕਰ ਦਿੱਤੀ, ਜਿਸ ਮਗਰੋਂ ਡਰੋਨ ਵਾਪਸ ਚਲਾ ਗਿਆ। ਡੀਐੱਸਪੀ ਅਪਰੇਸ਼ਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡਰੋਨ ਦੇਖੇ ਜਾਣ ਦੀ ਘਟਨਾ ਦੀ ਸੂਚਨਾ ਮਿਲਣ ਮਗਰੋਂ ਸਰਚ ਮੁਹਿੰਮ ਸ਼ੁਰੂ ਕੀਤੀ ਗਈ। ਫਿਲਹਾਲ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। -ਪੱਤਰ ਪ੍ਰੇਰਕ