ਨਿੱਜੀ ਪੱਤਰ ਪ੍ਰੇਰਕ
ਮਲੋਟ, 10 ਅਗਸਤ
ਯੂਜੀਸੀਆਈ.ਸੀ.ਐੱਸ.ਐੱਸ.ਆਰ. ਅਤੇ ਆਈ.ਆਈ.ਪੀ.ਏ. ਨਿਊਂ ਦਿੱਲੀ ਵੱਲੋਂ ਦਿੱਤੇ ਗਏ ਖੋਜ ਦੇ 7 ਮੁੱਖ ਪ੍ਰਾਜੈਕਟਾਂ ’ਤੇ 10 ਸਾਲ ਵਿੱਚ ਕੰਮ ਪੂਰਾ ਕਰਨ ਲਈ ਡੀਏਵੀ ਕਾਲਜ ਮਲੋਟ ਦੇ ਅਰਥਸ਼ਾਸਤਰ ਵਿਭਾਗ ਦੇ ਮੁਖੀ ਡਾ. ਆਰ.ਕੇ ਉੱਪਲ ਦਾ ਨਾਂ ਵਰਲਡ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਹੈ। ਇਸ ਦੀ ਮੁਲਾਂਕਣ ਰਿਪੋਰਟ ਵੀ ਆ ਚੁੱਕੀ ਹੈ। ਡਾ. ਉੱਪਲ ਨੇ ਦੱਸਿਆ ਕਿ ਇਹ ਸਾਰੇ ਪ੍ਰਾਜੈਕਟ ਉਨ੍ਹਾਂ ਨੇ ਭਾਰਤੀ ਬੈਂਕਿੰਗ ਪ੍ਰਣਾਲੀ ’ਚ ਸੁਧਾਰ ਕਰਨ ਅਤੇ ਇਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੂਰੇ ਕੀਤੇ ਹਨ। ਉਨ੍ਹਾਂ ਨੇ ਭਾਰਤ ਦੇ ਪਿੰਡਾਂ ’ਚ ਈ-ਬੈਕਿੰਗ ਦਾ ਵਿਸਥਾਰ ਕਰਨ ਅਤੇ ਬੈਂਕ ਉਪਭੋਗਤਾਵਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਬੈਂਕਿੰਗ ਪ੍ਰਣਾਲੀ ਨੂੰ ਸੁਝਾਅ ਅਤੇ ਤਰੀਕੇ ਦੱਸੇ ਹਨ। ਇਨ੍ਹਾਂ ਪ੍ਰਾਜੈਕਟਾਂ ਦੀ ਮਹੱਤਤਾ ਦੇਖਦਿਆਂ ਹੀ ਉਨ੍ਹਾਂ ਦਾ ਨਾਂ ਵਰਲਡ ਬੁੱਕ ਆਫ ਰਿਕਾਰਡਜ਼ ਯੂ.ਕੇ ਵਿੱਚ ਦਰਜ ਕੀਤਾ ਗਿਆ ਹੈ।