ਮੁੰਬਈ, 28 ਅਪਰੈਲ
ਐਲਗਾਰ ਪਰਿਸ਼ਦ ਮਾਓਵਾਦੀ ਸਬੰਧ ਮਾਮਲੇ ਦੇ ਮੁਲਜ਼ਮ ਅਤੇ ਸਮਾਜਿਕ ਕਾਰਕੁਨ ਆਨੰਦ ਤੇਲਤੂੰਬੜੇ ਨੇ ਵੀਰਵਾਰ ਨੂੰ ਇਥੋਂ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਦੋਸ਼ਮੁਕਤ ਕਰਾਰ ਦੇਣ ਸਬੰਧੀ ਅਰਜ਼ੀ ਦਾਖ਼ਲ ਕੀਤੀ ਹੈ। ਉਨ੍ਹਾਂ ਅਰਜ਼ੀ ਵਿੱਚ ਦਾਅਵਾ ਕੀਤਾ ਹੈ ਕਿ ਕੇਂਦਰੀ ਜਾਂਚ ਏਜੰਸੀ ਨੇ ਮਾਮਲੇ ਵਿੱਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਅਤੇ ਇਹ ਸਾਬਤ ਕਰਨ ਲਈ ਕੋਈ ਸਮੱਗਰੀ ਪੇਸ਼ ਨਹੀਂ ਕੀਤੀ ਉਹ ਸੀਪੀਆਈ(ਮਾਓਵਾਦੀ)ਮੈਂਬਰ ਹਨ। ਤੇਲਤੁੰਬੜੇੇ(70) ਨੂੰ ਅਪਰੈਲ 2020 ਵਿੱਚ ਐਲਗਾਰ ਪਰਿਸ਼ਦ ਮਾਮਲੇ ਵਿੱਚ ਉਨ੍ਹਾਂ ਦੇ ਕਥਿਤ ਸਬੰਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਨਵੀਂ ਮੁੰਬਈ ਦੀ ਤਾਲੋਜਾ ਜੇਲ੍ਹ ਵਿੱਚ ਬੰਦ ਹਨ। -ਏਜੰਸੀ