ਫ਼ਤਹਿਗੜ੍ਹ ਸਾਹਿਬ: ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਫਾਈਨੈਸ਼ੀਅਲ ਲੈਬ ਅਤੇ ਇਨਕਿਊਬੇਸਨ ਸੈਂਟਰ ਤੇ ਪੋਸਟ ਗਰੈਜੂਏਟ ਕਾ;ਮਰਸ ਵਿਭਾਗ ਵੱਲੋਂ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਟ ਸੈੱਲ ਦੇ ਸਹਿਯੋਗ ਨਾਲ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਮੌਕੇ ਨੋਡਲ ਅਫ਼ਸਰ ਪ੍ਰੋ. ਮੁਹੰਮਦ ਅਨਵਰ ਨੇ ਦੱਸਿਆ ਕਿ ਲੈਬ ਵੱਲੋਂ ਪਹਿਲੀ ਪਲੇਸਮੈਂਟ ਵਿਚ 620 ਵਿਦਿਆਰਥੀਆਂ ਨੇ ਰਜਿਸਟਰੇਸਨ ਕਰਵਾਈ ਜਿਨ੍ਹਾਂ ਵਿਚੋ 307 ਵਿਦਿਆਰਥੀਆਂ ਨੇ ਇੰਟਰਵਿਊ ਦਿੱਤੀ। ਡਾਇਰੈਕਟਰ ਪ੍ਰਿੰਸੀਪਲ ਡਾ. ਕਸਮੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਹੀ ਸੁਨਹਿਰੀ ਭਵਿਖ ਲਈ ਰੁਜ਼ਗਾਰ ਦੇ ਸੰਭਾਵਿਤ ਮੌਕੇ ਤਲਾਸ਼ ਕਰਨੇ ਚਾਹੀਦੇ ਹਨ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਡਾ. ਬਿਕਰਮਜੀਤ ਸਿੰਘ ਸੰਧੂ, ਡੀਨ ਪਲੇਸਮੈਟ ਡਾ. ਜਗਦੀਸ਼ ਸਿੰਘ, ਪਲੇਸਮੈਟ ਅਫ਼ਸਰ ਡਾ. ਸੌਰਵ ਸਰਮਾ, ਡਾ. ਹਰਜੀਤ ਕੌਰ ਅਤੇ ਪ੍ਰੋ. ਰਵਿੰਦਰ ਕੌਰ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ