ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 9 ਮਾਰਚ
ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵੱਲੋਂ ਔਰਤਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਪਿੰਡ ਬਸੀ ਗੁੱਜਰਾਂ ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੀਆਂ ਕਾਰਕੁਨਾਂ ਅਤੇ ਮਹਿਲਾ ਆਗੂਆਂ ਨੇ ਸ਼ਿਰਕਤ ਕੀਤੀ।
ਇਨ੍ਹਾਂ ਵਿੱਚ ਵਿਦਿਆਰਥੀ ਆਗੂ ਕਨੂੰ ਪ੍ਰਿਆ, ਆਂਧਰਾ ਪ੍ਰਦੇਸ਼ ਤੋਂ ਏਐੱਸ ਵਸੰਤਾ, ਤੇਲਗੂ ਪੱਤਰਿਕਾ ‘ਮਤਰੂਕਾ’ ਦੀ ਸੰਪਾਦਕ ਰਮਾ ਸੁੰਦਰੀ, ਕਿਸਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੀ ਪ੍ਰੋ. ਜਸਵੀਨ ਢਿੱਲੋਂ ਹੈਦਰਾਬਾਦ, ਅਧਿਆਪਕ ਆਗੂ ਕੁਲਜੀਤ ਕੌਰ, ਕਿਸਾਨ ਆਗੂ ਗੁਰਦੀਪ ਕੌਰ, ਔਰਤ ਮਸਲਿਆਂ ਨੂੰ ਆਪਣੀਆਂ ਡਾਕੂਮੈਂਟਰੀਆਂ ਵਿੱਚ ਉਭਾਰਨ ਵਾਲੀ ਨਵਿਤਾ ਸਿੰਘ ਪਟਿਆਲਾ, ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਆਦਿ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਅਤੇ ਡਾ. ਕੁਲਦੀਪ ਸਿੰਘ ਨੇ ਵੀ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਮਸ਼ੀਨੀ ਪੱਧਰ ’ਤੇ ਭਾਵੇਂ ਕਿੰਨੇ ਵੀ ਆਧੁਨਿਕਤਾ ਹੋਵੇ, ਪਰ ਦੇਸ਼ ਵਿੱਚ ਹਰ ਵਰਗ ਦੀਆਂ ਔਰਤਾਂ ’ਤੇ ਹੁੰਦੇ ਅਤਿਆਚਾਰ, ਅਖ਼ਬਾਰਾਂ ਅਤੇ ਸ਼ੋਸ਼ਲ ਮੀਡੀਆ ਦੀਆਂ ਪ੍ਰਮੁੱਖ ਸੁਰਖ਼ੀਆਂ ਬਣਦੇ ਰਹਿੰਦੇ ਹਨ। ਸਮਾਗਮ ਦੌਰਾਨ ਸ਼ਹੀਦ ਕਿਸਾਨਾਂ ਦੇ ਪੰਜ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰ ਅਮੀਰ ਮਲਿਕ, ਗੁਰਦੇਵ ਸਿੰਘ ਅਟਵਾਲ, ਸੰਦੀਪ ਕੌਰ, ਸੁਰਿੰਦਰਪਾਲ ਕੌਰ, ਸਰਬਜੀਤ ਕੌਰ, ਰਣਦੇਵ ਕੌਰ, ਪ੍ਰੀਤਪਾਲ ਕੌਰ ਅਟਵਾਲ, ਕੰਵਲਜੀਤ ਸਿੰਘ, ਸੀਮਾਂ ਕੌਸ਼ਲ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ, ਸਵਰਨਜੀਤ ਕੌਰ ਅਤੇ ਕਰਮਜੀਤ ਸਿੰਘ ਆਦਿ ਹਾਜ਼ਰ ਸਨ।