ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 28 ਫਰਵਰੀ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਹਿਤਕਾਰ ਕਿਰਪਾਲ ਕੌਰ ਜ਼ੀਰਾ ਅਤੇ ਗਾਇਕ ਜਗਜੀਤ ਜ਼ੀਰਵੀ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਅਤੇ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਿਰਪਾਲ ਕੌਰ ਜ਼ੀਰਾ ਨੇ ‘ਨਦੀ ਤੇ ਨਾਰੀ’ ਅਤੇ ‘ਮਾਨਵਤਾ’ (ਕਾਵਿ ਨਾਟਕ), ‘ਮਾਤਾ ਸੁਲੱਖਣੀ’, ‘ਧਰਤੀ ਦੀ ਧੀ-ਮਾਤਾ ਗੁਜਰੀ’, ‘ਮਾਤਾ ਗੰਗਾ’ ਅਤੇ ‘ਸਮਰਪਣ-ਮਾਤਾ ਸਾਹਿਬ ਦੇਵਾ’ (ਇਤਿਹਾਸਕ ਨਾਵਲ), ‘ਦੀਪ ਬਲਦਾ ਰਿਹਾ’, ‘ਮੈਂ ਤੋਂ ਮੈਂ ਤਕ’ ਅਤੇ ‘ਬਾਹਰਲੀ ਕੁੜੀ’ (ਨਾਵਲ) ਪੰਜਾਬੀ ਸਾਹਿਤ ਦੀ ਝੋਲੀ ਪਾਏ। ਗਾਇਕ ਜਗਜੀਤ ਜ਼ੀਰਵੀ ਆਪਣੀ ਫੌਜ ਦੀ ਪੈਨਸ਼ਨ ਲਗਾਤਾਰ ਰੈੱਡ ਕਰਾਸ ਨੂੰ ਭੇਟ ਕਰਦੇ ਰਹੇ।