ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 4 ਅਕਤੂਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ ਜਲੰਧਰ ਰੇਲ ਮਾਰਗ ਉੱਪਰ ਦੇਵੀਦਾਸਪੁਰਾ ਵਿਖੇ ਚੱਲ ਰਿਹਾ ਹੈ ਰੇਲ ਰੋਕੋ ਅੰਦੋਲਨ 11ਵੇਂ ਦਿਨ ਵਿਚ ਦਾਖਲ ਹੋ ਗਿਆ। ਰੇਲ ਟਰੈਕ ਉੱਪਰ ਅੱਜ ਕਿਸਾਨਾਂ-ਮਜ਼ਦੂਰਾਂ ਵੱਲੋਂ ਆਰਐੱਸਐੱਸ ਦੇ ਮੁੱਖੀ ਮੋਹਨ ਭਾਗਵਤ ਅਤੇ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਤੇ ਮੋਦੀ ਸਰਕਾਰ ਦੀ ਅਰਥੀ ਫੂਕੀ ਕੇ ਨਾਅਰੇਬਾਜ਼ੀ ਕੀਤੀ ਗਈ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਕਿਹਾ ਕਿ ਅੱਜ ਰੇਲ ਰੋਕੋ ਅੰਦੋਲਨ 11ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਅਤੇ ਸਾਂਝੇ ਅੰਦੋਲਨ ਨੂੰ ਸਮਰਪਤ ਚੌਥਾ ਦਿਨ ਸ਼ੁਰੂ ਹੋ ਗਿਆ ਹੈ। ਉਹ 6 ਅਕਤੂਬਰ ਨੂੰ ਹਰਿਆਣਾ ਦੀਆਂ 17 ਜਥੇਬੰਦੀਆਂ ਤੇ 14 ਅਕਤੂਬਰ ਦੇ ਦੇਸ਼ ਵਿਆਪੀ ਅੰਦੋਲਨ ਅਤੇ ਸ਼ੰਭੂ ਬਾਰਡਰ ਦੇ ਮੋਰਚੇ ਦਾ ਵੀ ਪੂਰਨ ਸਮਰਥਨ ਕਰਦੇ ਹਨ। ਇਸ ਮੌਕੇ ਕਿਸਾਨ ਆਗੂਆਂ ਸੁਖਵਿੰਦਰ ਸਿੰਘ ਸਭਰਾ, ਗੁਰਚਰਨ ਸਿੰਘ ਚੱਬਾ ਤੇ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਸੰਬੋਧਨ ਕੀਤਾ। ਇਸ ਮੌਕੇ ਗੁਰਦੇਵ ਸਿੰਘ ਵਰਪਾਲ, ਜਰਮਨਜੀਤ ਸਿੰਘ, ਕੰਵਲਜੀਤ ਸਿੰਘ, ਨਿਸ਼ਾਨ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ, ਚਰਨ ਸਿੰਘ, ਅਮਰਦੀਪ ਸਿੰਘ, ਮੁਖਬੈਨ ਸਿੰਘ, ਕਰਮ ਸਿੰਘ, ਹਰਬਿੰਦਰ ਸਿੰਘ, ਗੁਰਭੇਜ ਸਿੰਘ, ਸਵਿੰਦਰ ਸਿੰਘ, ਝਰਮਲ ਸਿੰਘ, ਪਿਆਰਾ ਸਿੰਘ, ਜੰਗ ਬਹਾਦਰ ਸਿੰਘ, ਸੁਪਰੀਮ ਸਿੰਘ ਅਤੇ ਫਤਿਹ ਸਿੰਘ ਨੇ ਸੰਬੋਧਨ ਕੀਤਾ।