ਹਰਪਾਲ ਸਿੰਘ ਨਾਗਰਾ
ਫਤਹਿਗੜ੍ਹ ਚੂੜੀਆਂ, 10 ਮਈ
ਪਿੰਡ ਛਿਛਰੇਵਾਲ ‘ਚ ਪਤੀ-ਪਤਨੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਰਾਜੂ ਮਸੀਹ (32) ਅਤੇ ਪਤਨੀ ਸ਼ਬਨਮ (30) ਵਾਸੀ ਛਿਛਰੇਵਾਲ ਵਜੋਂ ਹੋਈ ਹੈ। ਦੋਵੇਂ ਘਰ ‘ਚ ਇੱਕਲੇ ਹੀ ਰਹਿੰਦੇ ਸੀ ਤੇ ਇਹ ਰਾਜੂ ਮਸੀਹ ਦਾ ਦੂਸਰਾ ਵਿਆਹ ਸੀ। ਰਾਜੂ ਮਸੀਹ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜੂ ਮਸੀਹ ਅਤੇ ਸ਼ਬਨਮ ਦੀ ਕੋਈ ਔਲਾਦ ਨਹੀਂ ਸੀ ਅਤੇ ਇਨ੍ਹਾਂ ਦੋਵਾਂ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਤਹਿਗੜ੍ਹ ਚੂੜੀਆਂ ਦੀ ਪੁਲੀਸ ਪਾਰਟੀ ਮੌਕੇ ‘ਤੇ ਪੁੰਹਚ ਗਈ। ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਲਈ ਭੇਜ ਦਿੱਤਾ ਹੈ।