ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 1 ਸਤੰਬਰ
ਚਮਕੌਰ ਸਾਹਿਬ ਸਣੇ ਨਜ਼ਦੀਕੀ ਕਸਬੇ ਬੇਲਾ, ਬਹਿਰਾਮਪੁਰ ਬੇਟ ਅਤੇ ਪਿੰਡਾਂ ਵਿੱਚ ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਹੀ ਹਾਦਸੇ ਵੱਧ ਰਹੇ ਹਨ। ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੇੜੀ ਅਤੇ ਪਰਮਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਸੈਰ ਕਰਨ ਵਾਲੇ ਵੀ ਹੁਣ ਡਰਦੇ ਹੋਏ ਬਾਹਰ ਨਹੀਂ ਘੁੰਮਦੇ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਸੜਕ ’ਤੇ ਪੈਦਲ ਜਾਂਦਾ ਹੈ ਤਾਂ ਇਹ ਪਸ਼ੂ ਉਨ੍ਹਾਂ ਦੇ ਮਗਰ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਇੱਥੇ ਦੋ ਆਵਾਰਾ ਸਾਨ੍ਹ ਆਪਸ ਵਿੱਚ ਭਿੜਦੇ ਹੋਏ ਲੋਕਾਂ ਵੱਲ ਭੱਜੇ ਤਾਂ ਲੋਕਾਂ ਨੇ ਮਸਾ ਜਾਨ ਬਚਾਈ ਪਰ ਫਿਰ ਵੀ ਸਾਨ੍ਹ ਕਈ ਸਕੂਟਰਾਂ ਤੇ ਸਾਈਕਲਾਂ ਦਾ ਨੁਕਸਾਨ ਕਰ ਗਏ।